ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੱਕੜ ਸੁਕਾਉਣ ਵਾਲਾ ਪਲਾਂਟ ਬੰਦ ਹੋਣ ਦਾ ਖਮਿਆਜ਼ਾ ਭੁਗਤ ਰਿਹੈ ਫਰਨੀਚਰ ਉਦਯੋਗ

ਵਿਦੇਸ਼ੀ ਤਰਜ ’ਤੇ ਬਣੇ ਫਰਨੀਚਰ ਨੇ ਕਾਰੀਗਰ ਕੱਖੋਂ ਹੌਲੇ ਕੀਤੇ
ਕਰਤਾਰਪੁਰ ਵਿੱਚ ਕਾਰੀਗਰ ਫਰਨੀਚਰ ਬਣਾਉਣ ਲਈ ਲੱਕੜ ਤਰਾਸ਼ਦਾ ਹੋਇਆ
Advertisement

ਲੱਕੜ ਦਾ ਫਰਨੀਚਰ ਬਣਾਉਣ ਲਈ ਪ੍ਰਸਿੱਧ ਕਰਤਾਰਪੁਰ ਦੇ ਫਰਨੀਚਰ ਉਦਯੋਗ ਨੂੰ ਹੋਰ ਵਧੇਰੇ ਪ੍ਰਫੁੱਲਤ ਕਰਨ ਲਈ ਸਮੇਂ ਦੀਆਂ ਸਰਕਾਰਾਂ ਨੇ ਹੁੰਗਾਰਾ ਨਹੀਂ ਭਰਿਆ। ਇਸ ਕਾਰਨ ਅਤਿ ਆਧੁਨਿਕ ਮਸ਼ੀਨਾਂ ਨਾਲ ਫਰਨੀਚਰ ਤਿਆਰ ਕਰ ਦੇ ਉਲਟ ਕਾਰੀਗਰ ਹੱਥੀਂ ਕੰਮ ਕਰਕੇ ਫਰਨੀਚਰ ਤਿਆਰ ਕਰ ਰਹੇ ਹਨ। ਫਰਨੀਚਰ ਉਦਯੋਗ ਦੀ ਤਰਾਸਦੀ ਇਹ ਹੈ ਕਿ ਹਾਲੇ ਤੱਕ ਸਰਕਾਰਾਂ ਵੱਲੋਂ ਸਨਅਤੀ ਇਕਾਈਆਂ ਨੂੰ ਦਿੱਤੀਆਂ ਜਾਂਦੀਆਂ ਰਿਆਇਤਾਂ ਤੋਂ ਬਹੁਤੀਆਂ ਇਕਾਈਆਂ ਵਾਂਝੀਆਂ ਰਹਿ ਗਈਆਂ ਹਨ।

ਫਰਨੀਚਰ ਤਿਆਰ ਕਰਨ ਲਈ ਵਰਤੀ ਜਾਂਦੀ ਲੱਕੜੀ ਨੂੰ ਕੁਦਰਤੀ ਢੰਗ ਨਾਲ ਸੁਕਾਉਣ ਲਈ ਵੁੱਡ ਸੀਜ਼ਨਿੰਗ ਪਲਾਂਟ ਪਿਛਲੀ ਸਰਕਾਰ ਨੇ ਬੰਦ ਕਰ ਦਿੱਤਾ ਸੀ। ਇਸ ਬੰਦ ਪਏ ਪਲਾਂਟ ਦਾ ਖਮਿਆਜ਼ਾ ਕਰਤਾਰਪੁਰ ਵਿੱਚ ਫਰਨੀਚਰ ਤਿਆਰ ਕਰਨ ਵਾਲੇ ਕਾਰੀਗਰ ਭੁਗਤ ਰਹੇ ਹਨ। ਇੱਥੇ ਫਰਨੀਚਰ ਉਦਯੋਗ ਦਾ ਗੜ੍ਹ ਹੋਣ ਦੇ ਬਾਵਜੂਦ ਸਰਕਾਰੀ ਤੌਰ ’ਤੇ ਲੱਕੜ ਮੰਡੀ ਨਹੀਂ ਹੈ। ਇਸ ਦੇ ਉਲਟ ਪ੍ਰਾਈਵੇਟ ਲੱਕੜ ਮੰਡੀ ਲਈ ਵੀ ਕੋਈ ਢੁਕਵੀਂ ਥਾਂ ਨਾ ਹੋਣ ਕਾਰਨ ਕੌਮੀ ਮਾਰਗ ਦੇ ਕਿਨਾਰਿਆਂ ’ਤੇ ਰੱਖ ਕੇ ਲੱਕੜ ਵੇਚੀ ਜਾਂਦੀ ਹੈ। ਇੱਥੋਂ ਕਾਰੀਗਰ ਆਪਣੀ ਲੋੜ ਅਨੁਸਾਰ ਲੱਕੜ ਦੀ ਖਰੀਦ ਕਰਦੇ ਹਨ। ਇਸ ਕਾਰਨ ਸੜਕੀ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਸਬੰਧੀ ਪੰਜਾਬ ਫਰਨੀਚਰ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਈ ਵਾਰ ਸਮੇਂ ਦੀਆ ਸਰਕਾਰ ਤੱਕ ਪਹੁੰਚ ਕਰਨ ਦੇ ਬਾਵਜੂਦ ਵਿਸ਼ਵ ਪ੍ਰਸਿੱਧ ਫਰਨੀਚਰ ਦੀ ਮੰਡੀ ਦੀ ਕਾਇਆ ਨਹੀਂ ਸੁਧਰ ਸਕੀ, ਇਥੇ ਕਾਰੀਗਰ ਹੱਥ ਨਾਲ ਕੰਮ ਕਰਕੇ ਮਾਲ ਤਿਆਰ ਕਰਦੇ ਹਨ।

Advertisement

ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕੱਚਾ ਮਾਲ ਤਿਆਰ ਕਰਨ ਵਾਲੇ ਇਸ ਉਦਯੋਗ ਨੂੰ ਹੈਂਡੀਕਰਾਫਟ ਆਈਟਮ ਵਿੱਚ ਲਿਆ ਕੇ ਸਨਅਤੀ ਰਿਆਇਤਾਂ ਦਿੱਤੀਆਂ ਜਾਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਕਰਤਾਰਪੁਰ ਕੋਲ ਫਰਨੀਚਰ ਦੀਆਂ ਪੰਜ ਸੋ ਤੋ ਵੱਧ ਇਕਾਈਆਂ ਰਜਿਸਟਰਡ ਹਨ। ਇੱਥੇ ਪਾਲਕੀਆਂ ਬਣਾਉਣ ਵਾਲੀ ਇਕਾਈ ਮਾਲਕ ਕਰਮਜੀਤ ਸਿੰਘ ਜਸਪਾਲ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਦੂਜਿਆਂ ਸੂਬਿਆਂ ਤੋਂ ਵੀ ਲੋਕ ਆ ਕੇ ਪਾਲਕੀਆਂ ਦੀ ਖਰੀਦਦਾਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮਹਿੰਗੀਆਂ ਪਾਲਕੀਆਂ ਬਣਾਉਣ ਲਈ ਕਰਤਾਰਪੁਰ ਵਿੱਚੋਂ ਕਈ ਵਾਰ ਲੱਕੜ ਨਾ ਮਿਲਣ ਕਾਰਨ ਉਨ੍ਹਾਂ ਨੂੰ ਦਿੱਲੀ ਵੱਲ ਰੁਖ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।

ਫਰਨੀਚਰ ਵਿਕਰੇਤਾ ਪਰਮਿੰਦਰ ਸਿੰਘ ਗੋਲਡੀ ਨੇ ਦੱਸਿਆ ਕਿ ਕਰਤਾਰਪੁਰ ਦੇ ਫਰਨੀਚਰ ਉਦਯੋਗ ਉੱਪਰ ਵਿਦੇਸ਼ੀ ਫਰਨੀਚਰ ਦੀ ਮਾਰ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ੀ ਤਰਜ ’ਤੇ ਬਣੇ ਫਰਨੀਚਰ ਦੀ ਵਿਕਰੀ ਵੱਧ ਹੋਣ ਕਾਰਨ ਵੀ ਕਰਤਾਰਪੁਰ ਦਾ ਫਰਨੀਚਰ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕ ਵਿਦੇਸ਼ੀ ਤਰਜ ’ਤੇ ਬਣੇ ਫਰਨੀਚਰ ਦੀ ਚਮਕ ਦਮਕ ਦੇਖ ਆਕਰਸ਼ਿਤ ਹੁੰਦੇ ਹਨ।

Advertisement
Show comments