ਏ ਟੀ ਐੱਮ ਕਾਰਡ ਬਦਲ ਕੇ ਮਾਰੀ ਠੱਗੀ
                    ਮਹਿਲਾ ਦਾ ਏ ਟੀ ਐੱਮ ਕਾਰਡ ਬਦਲ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਮਰਨਜੀਤ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਨੇ ਦੱਸਿਆ ਕਿ ਅੱਜ ਉਹ ਪੰਜਾਬ ਨੈਸ਼ਨਲ ਬੈਂਕ ਬੰਗਾ ਰੋਡ ਦੇ ਏ.ਟੀ.ਐੱਮ ਬੂਥ ਤੋਂ ਪੈਸੇ ਕਢਵਾਉਣ ਲਈ...
                
        
        
    
                 Advertisement 
                
 
            
        
                ਮਹਿਲਾ ਦਾ ਏ ਟੀ ਐੱਮ ਕਾਰਡ ਬਦਲ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਮਰਨਜੀਤ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਨੇ ਦੱਸਿਆ ਕਿ ਅੱਜ ਉਹ ਪੰਜਾਬ ਨੈਸ਼ਨਲ ਬੈਂਕ ਬੰਗਾ ਰੋਡ ਦੇ ਏ.ਟੀ.ਐੱਮ ਬੂਥ ਤੋਂ ਪੈਸੇ ਕਢਵਾਉਣ ਲਈ ਗਈ ਸੀ ਜਿੱਥੇ 3-4 ਹੋਰ ਲੋਕ ਵੀ ਖੜ੍ਹੇ ਸਨ। ਇਨ੍ਹਾਂ ’ਚੋਂ ਇੱਕ ਵਿਅਕਤੀ ਨੇ ਪੈਸੇ ਕਢਵਾਉਣ ’ਚ ਉਸ ਦੀ ਮੱਦਦ ਕਰਨ ਦੇ ਬਹਾਨੇ ਉਸ ਦਾ ਏ.ਟੀ.ਐਮ ਕਾਰਡ ਬਦਲੀ ਕਰ ਲਿਆ ਤੇ ਜਦੋਂ ਪੈਸੇ ਵਾਪਸ ਕਢਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪਿੰਨ ਗਲਤ ਆ ਰਿਹਾ ਸੀ ਤੇ ਬਾਅਦ ’ਚ ਉਸ ਨੂੰ ਘਰ ਆ ਕੇ ਦੋ ਮੈਸੇਜ ਆਏ ਜਿਨ੍ਹਾਂ ’ਚ ਨਿਊ ਜੌੜਾ ਜਿਊਲਰਜ਼ ਦੇ ਨਾਮ ਪਰ 51800 ਰੁਪਏ ਤੇ 46800 ਰੁਪਏ ਦੀਆਂ ਦੋ ਐਟਰੀਆਂ ਕਰਕੇ 98 ਹਜ਼ਾਰ 600 ਰੁਪਏ ਦੀ ਠੱਗੀ ਕੀਤੀ ਹੈ। ਘਟਨਾ ਸਬੰਧੀ ਉਨ੍ਹਾਂ ਸਿਟੀ ਪੁਲੀਸ ਨੂੰ ਸੂਚਨਾ ਦਿੱਤੀ ਤੇ ਪੁਲੀਸ ਵਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨੌਸਰਬਾਜ ਦੀ ਸੀਸੀਟੀਵੀ ਫ਼ੂਟੇਜ ਵੀ ਕੈਮਰੇ ’ਚ ਕੈਦ ਹੋ ਗਈ। 
            
        
    
    
    
    
                 Advertisement 
                
 
            
        
                 Advertisement 
                
 
            
        