ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਰਤਾਰਪੁਰ ਨੇੜੇ ਪਿੰਡਾਂ ਵਿੱਚ ਪਾਕਿਸਤਾਨੀ ਮਿਜ਼ਾਈਲਾਂ ਦੇ ਟੁਕੜੇ ਡਿੱਗੇ

ਡੀਐਸਪੀ ਸਬ ਡਿਵੀਜ਼ਨ ਕਰਤਾਰਪੁਰ ਅਤੇ ਥਾਣਾ ਮੁਖੀ ਮੌਕੇ ’ਤੇ ਪਹੁੰਚੇ
Advertisement

ਗੁਰਨੇਕ ਸਿੰਘ ਵਿਰਦੀ

ਕਰਤਾਰਪੁਰ, 10 ਮਈ

Advertisement

ਕਰਤਾਰਪੁਰ ਨੇੜਲੇ ਦੋ ਪਿੰਡਾਂ ਅੰਬਗੜ੍ਹ ਤੇ ਨਾਹਲ‌ਾ ਵਿੱਚ ਤਿੰਨ ਜਗ੍ਹਾ ’ਤੇ ਪਾਕਿਸਤਾਨੀ ਮਿਜ਼ਾਈਲ ਦੇ ਟੁਕੜੇ ਡਿੱਗੇ ਹਨ। ਇਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਦੇ ਲੋਕਾਂ ਨੇ ਮਿਜ਼ਾਈਲ ਦੇ ਟੁਕੜੇ ਮਿਲਣ ਦੀ ਸੂਚਨਾ ਪੁਲੀਸ ਨੂੰ ਦਿੱਤੀ ਹੈ। ਡੀਐਸਪੀ ਸਬ ਡਿਵੀਜ਼ਨ ਕਰਤਾਰਪੁਰ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਥਾਣਾ ਕਰਤਾਰਪੁਰ ਤੇ ਮੁਖੀ ਰਮਨਦੀਪ ਸਿੰਘ ਮੌਕੇ ਤੇ ਪਹੁੰਚੇ ਹਨ।

ਪਿੰਡ ਨਾਹਲਾ ਦੇ ਸਰਪੰਚ ਯਸ਼ ਨੇ ਦੱਸਿਆ ਕਿ ਮਿਜ਼ਾਈਲ ਦੇ ਟੁਕੜੇ ਪਿੰਡ ਦੇ ਬਾਹਰ ਬਣੇ ਧਾਰਮਿਕ ਸਥਾਨ ਨੇੜੇ ਡਿੱਗੇ ਹਨ। ਇਸ ਨਾਲ ਬਹੁਤ ਜ਼ੋਰ ਨਾਲ ਧਮਾਕਾ ਹੋਇਆ ਹੈ ਪਰ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਹੈ।

ਪਿੰਡ ਅੰਬਗੜ੍ਹ ਦੇ ਸਰਪੰਚ ਜਸਵਿੰਦਰ ਸਿੰਘ ਬਾਬਾ ਨੇ ਦੱਸਿਆ ਕਿ ਪਿੰਡ ਦੇ ਬਾਹਰ ਖੇਤਾਂ ਵਿੱਚ ਮਿਜ਼ਾਈਲ ਦੇ ਟੁਕੜੇ ਡਿੱਗੇ ਹਨ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸੇ ਤਰ੍ਹਾਂ ਅੰਬੜ ਨੇੜੇ ਮੰਡ ਮੋੜ ਨੇੜੇ ਗੁਰਜੀਤ ਸਿੰਘ ਦੇ ਖੇਤਾਂ ਵਿੱਚ ਵੀ ਮਿਜ਼ਾਈਲ ਦੇ ਟੁਕੜੇ ਡਿੱਗੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਮਿਜ਼ਾਈਲ ਦੇ ਡਿੱਗੇ ਹੋਏ ਟੁਕੜੇ ਦੇਖਣ ਲਈ ਪਿੰਡ ਵਾਸੀ ਆਪਣੀ ਜਾਨ ਜੋਖਮ ਵਿੱਚ ਪਾਉਣ ਲਈ ਵੀ ਤਿਆਰ ਹਨ।

 

Advertisement