ਕੈਨੇਡਾ ਦੀ ਸਾਬਕਾ ਸੰਸਦ ਮੈਂਬਰ ਰੂਬੀ ਢੱਲਾ ਦਾ ਸਨਮਾਨ
ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਤੇ ਸੰਗੀਤ ਦਰਪਣ ਮਾਸਿਕ ਮੈਗਜ਼ੀਨ ਵੱਲੋਂ ਕੈਨੇਡਾ ਦੀ ਸਾਬਕਾ ਸੰਸਦ ਮੈਂਬਰ ਰੂਬੀ ਢੱਲਾ ਦਾ ‘ਧੀ ਪੰਜਾਬ ਦੀ’ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਉਨ੍ਹਾਂ ਦਾ ਇਹ ਸਨਮਾਨ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਬਦਲੇ...
Advertisement
ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਤੇ ਸੰਗੀਤ ਦਰਪਣ ਮਾਸਿਕ ਮੈਗਜ਼ੀਨ ਵੱਲੋਂ ਕੈਨੇਡਾ ਦੀ ਸਾਬਕਾ ਸੰਸਦ ਮੈਂਬਰ ਰੂਬੀ ਢੱਲਾ ਦਾ ‘ਧੀ ਪੰਜਾਬ ਦੀ’ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਉਨ੍ਹਾਂ ਦਾ ਇਹ ਸਨਮਾਨ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਬਦਲੇ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪਰਵਾਸੀ ਪੰਜਾਬੀਆਂ ਨੇ ਵਿਦੇਸ਼ਾਂ ’ਚ ਨਾਮਣਾ ਖੱਟਿਆ ਹੈ ਤੇ ਮਿਹਨਤ ਨਾਲ ਕੰਮ ਕਰਦਿਆਂ, ਕਾਰੋਬਾਰ, ਖੇਤੀ ਤੇ ਇੱਥੋਂ ਤੱਕ ਕਿ ਸਿਆਸਤ ’ਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਇਸ ਦੌਰਾਨ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਉਨ੍ਹਾਂ ਦਾ ਸਨਮਾਨ ਕਰਦਿਆਂ ਵਧਾਈ ਦਿੱਤੀ। ਸਮਾਗਮ ’ਚ ਐਡਵੋਕੇਟ ਵਿਜੈ ਸ਼ਰਮਾ, ਐਡਵੋਕੇਟ ਐੱਸ.ਐੱਲ. ਵਿਰਦੀ, ਰਵਿੰਦਰ ਰਾਏ, ਬਲਦੇਵ ਕੋਮਲ, ਹਰੀਪਾਲ ਸਿੰਘ, ਜਗਜੀਤ ਸਿੰਘ ਜੌੜਾ, ਚੇਤਨ ਬਜਾਜ, ਸਰਬਜੀਤ ਕੰਡਾ, ਅਮਿਤ ਤਨੇਜਾ, ਕਰਨੈਲ ਸਿੰਘ, ਭੁਪਿੰਦਰ ਸਿੰਘ ਕਾਲੀ, ਰਿੰਪਲ ਪੁਰੀ, ਮਲਕੀਅਤ ਸਿੰਘ ਰਘਬੋਤਰਾ ਸ਼ਾਮਲ ਸਨ।
Advertisement
Advertisement
