ਫੂਡ ਸੇਫਟੀ ਟੀਮ ਨੇ ਖਾਧ ਪਦਾਰਥਾਂ ਦੇ ਸੈਂਪਲ ਲਏ
ਖਾਧ ਪਦਾਰਥਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਅੱਜ ਫੂਡ ਸੇਫਟੀ ਟੀਮ ਵੱਲੋਂ ਜਲੰਧਰ ਦੇ ਨੋਟੋਰੀਅਸ ਕਲੱਬ ਦੀ ਜਾਂਚ ਕੀਤੀ ਗਈ। ਇਹ ਜਾਂਚ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਫੂਡ ਸੇਫਟੀ ਅਫ਼ਸਰ ਮੁਕੁਲ ਗਿੱਲ ਅਤੇ ਫੀਲਡ ਵਰਕਰ ਅਨਿਲ...
Advertisement
ਖਾਧ ਪਦਾਰਥਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਅੱਜ ਫੂਡ ਸੇਫਟੀ ਟੀਮ ਵੱਲੋਂ ਜਲੰਧਰ ਦੇ ਨੋਟੋਰੀਅਸ ਕਲੱਬ ਦੀ ਜਾਂਚ ਕੀਤੀ ਗਈ। ਇਹ ਜਾਂਚ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਫੂਡ ਸੇਫਟੀ ਅਫ਼ਸਰ ਮੁਕੁਲ ਗਿੱਲ ਅਤੇ ਫੀਲਡ ਵਰਕਰ ਅਨਿਲ ਕੁਮਾਰ ਵੱਲੋਂ ਕੀਤੀ ਗਈ। ਜਾਂਚ ਦੌਰਾਨ ਟੀਮ ਵੱਲੋਂ ਕਲੱਬ ਦੇ ਵੱਖ ਵੱਖ ਹਿੱਸਿਆਂ ਤੋਂ ਇਲਾਵਾ ਰਸੋਈ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਇਕ ਚਿਕਨ ਕਰੀ ਅਤੇ ਵੈਜੀਟੇਬਲ ਗਰੇਵੀ ਦੇ ਦੋ ਸੈਂਪਲ ਲਏ ਗਏ। ਦੋਵੇਂ ਸੈਂਪਲ ਜਾਂਚ ਲਈ ਫੂਡ ਲੈਬਾਰਟਰੀ ਭੇਜ ਦਿੱਤੇ ਗਏ ਹਨ।
Advertisement
Advertisement