ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਪੰਜ ਕਾਬੂ

ਪੱਤਰ ਪ੍ਰੇਰਕ ਫਗਵਾੜਾ, 3 ਮਈ ਪੁਲੀਸ ਨੇ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਸਿਟੀ ਪੁਲੀਸ ਨੇ ਦੋ ਨੌਜਵਾਨਾਂ ਕੋਲੋਂ 68 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਮੁਲਜ਼ਮਾਂ ਦੀ ਪਛਾਣ ਸੰਜੀਵ...
Advertisement
ਪੱਤਰ ਪ੍ਰੇਰਕ

ਫਗਵਾੜਾ, 3 ਮਈ

Advertisement

ਪੁਲੀਸ ਨੇ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਸਿਟੀ ਪੁਲੀਸ ਨੇ ਦੋ ਨੌਜਵਾਨਾਂ ਕੋਲੋਂ 68 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਮੁਲਜ਼ਮਾਂ ਦੀ ਪਛਾਣ ਸੰਜੀਵ ਉਰਫ਼ ਸੰਜੂ ਉਰਫ਼ ਟੀਡਾ ਵਾਸੀ ਪਲਾਹੀ ਗੇਟ ਤੇ ਮੁਹੰਮਦ ਆਰਿਫ਼ ਉਰਫ਼ ਮੁੱਲਾ ਵਾਸੀ ਗੁਰੂ ਤੇਗ ਬਹਾਦਰ ਨਗਰ ਵਜੋਂ ਹੋਈ ਹੈ। ਇਸੇ ਤਰ੍ਹਾਂ ਸਦਰ ਪੁਲੀਸ ਨੇ ਗੌਂਸਪੁਰ ਸਾਈਡ ਤੋਂ ਆ ਰਹੇ ਇੱਕ ਨੌਜਵਾਨ ਕੋਲੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਦੀ ਪਛਾਣ ਸੁਖਵੰਤ ਸਿੰਘ ਉਰਫ਼ ਰੀਕੂ ਵਾਸੀ ਗੁਰੂ ਤੇਗ ਬਹਾਦਰ ਨਗਰ ਵਜੋਂ ਹੋਈ ਹੈ। ਇਸੇ ਤਰ੍ਹਾਂ ਰਾਵਲਪਿੰਡੀ ਪੁਲੀਸ ਨੇ ਜਗਪਾਲਪੁਰ ਨੇੜਿਓਂ ਨਸ਼ੇ ਦਾ ਸੇਵਨ ਕਰਦੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਇੰਦਰਦੀਪ ਸਿੰਘ ਵਾਸੀ ਜਗਪਾਲਪੁਰ ਵਜੋਂ ਹੋਈ ਹੈ। ਸਤਨਾਮਪੁਰਾ ਪੁਲੀਸ ਨੇ ਹੈਰੋਇਨ ਸਣੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ ਹੈ। ਐਸਪੀ ਨੇ ਦੱਸਿਆ ਕਿ ਪੁਲੀਸ ਨੇ ਹਰਸ਼ ਥਾਪਰ ਵਾਸੀ ਵਾਲਮੀਕੀ ਮੁਹੱਲਾ ਹਦੀਆਬਾਦ ਕੋਲੋਂ ਸੱਤ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਦੋ ਮਹਿਲਾਵਾਂ ਹੈਰੋਇਨ ਕਾਬੂ

ਜੰਡਿਆਲਾ ਮੰਜਕੀ (ਪੱਤਰ ਪ੍ਰੇਰਕ): ਪੁਲੀਸ ਚੌਕੀ ਜੰਡਿਆਲਾ ਦੇ ਮੁਲਾਜ਼ਮਾਂ ਨੇ ਦੋ ਔਰਤਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਚੌਕੀ ਇੰਚਾਰਜ ਗੁਲਜਾਰ ਸਿੰਘ ਨੇ ਦੱਸਿਆ ਕਿ ਸੂਹ ਦੇ ਆਧਾਰ ’ਤੇ ਥਾਬਲਕੇ ਪੁਲੀ ਨੇੜੇ ਬਣੇ ਬੱਸ ਅੱਡੇ ’ਚ ਬੈਠੀਆਂ ਦੋ ਮਹਿਲਾਵਾਂ ਰੁਸਵਾ ਉਰਫ ਮਹਿੰਗੀ ਪਤਨੀ ਲਖਵੀਰ ਉਰਫ਼ ਗਿਰੀ ਵਾਸੀ ਲਖਣਪਾਲ ਅਤੇ ਸੋਮਾ ਪਤਨੀ ਅਮਰੀਕ ਵਾਸੀ ਪਿੰਡ ਲਖਣਪਾਲ ਦੀ ਤਲਾਸ਼ੀ ਲਈ ਤਾਂ ਦੋਵਾਂ ਦੇ ਪਰਸ ਵਿੱਚੋਂ 20-20 ਗ੍ਰਾਮ ਹੈਰੋਇਨ ਬਰਾਮਦ ਹੋਈ। ਮਹਿਲਾ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ। 

 

 

 

Advertisement
Show comments