ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਸ਼ੀਲੇ ਪਦਾਰਥਾਂ ਸਮੇਤ ਪੰਜ ਕਾਬੂ

ਫਗਵਾੜਾ: ਫਗਵਾੜਾ ਪੁਲੀਸ ਨੇ ਤਿੰਨ ਵਿਅਕਤੀਆਂ ਤੇ ਦੋ ਔਰਤਾਂ ਨੂੰ ਕਾਬੂ ਕਰਕੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਡੀਆਈਜੀ ਜਲੰਧਰ ਰੇਂਜ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਸਦਰ ਪੁਲੀਸ ਨੇ ਮੁਕੇਸ਼ ਟੰਡਨ ਉਰਫ਼ ਸ਼ੈਂਕੀ ਵਾਸੀ ਡੱਡਲ ਮੁਹੱਲਾ ਨੂੰ ਕਾਬੂ ਕਰਕੇ 7...
Advertisement

ਫਗਵਾੜਾ: ਫਗਵਾੜਾ ਪੁਲੀਸ ਨੇ ਤਿੰਨ ਵਿਅਕਤੀਆਂ ਤੇ ਦੋ ਔਰਤਾਂ ਨੂੰ ਕਾਬੂ ਕਰਕੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਡੀਆਈਜੀ ਜਲੰਧਰ ਰੇਂਜ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਸਦਰ ਪੁਲੀਸ ਨੇ ਮੁਕੇਸ਼ ਟੰਡਨ ਉਰਫ਼ ਸ਼ੈਂਕੀ ਵਾਸੀ ਡੱਡਲ ਮੁਹੱਲਾ ਨੂੰ ਕਾਬੂ ਕਰਕੇ 7 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸਤਨਾਮਪੁਰਾ ਪੁਲੀਸ ਨੇ ਇੱਕ ਵਿਅਕਤੀ ਮੁਹਾਮੀਦ ਰਿਨੀਫ਼ ਹਾਲ ਵਾਸੀ ਪੀ.ਵੀ.ਆਰ ਮਹੇੜੂ ਨੂੰ ਕਾਬੂ ਕਰਕੇ ਉਸ ਪਾਸੋਂ 500 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਸਿਟੀ ਪੁਲੀਸ ਨੇ ਸੀਮਾ ਵਾਸੀ ਛੱਜ ਕਲੋਨੀ ਨੂੰ ਕਾਬੂ ਕਰਕੇ ਉਸ ਪਾਸੋਂ 210 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਮਾਇਆ ਵਾਸੀ ਛੱਜ ਕਲੋਨੀ ਕੋਲੋਂ 175 ਨਸ਼ੀਲੀਆਂ ਗੋਲੀਆਂ ਤੇ 4 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਕ ਹੋਰ ਮਾਮਲੇ ਵਿੱਚ ਸਿਟੀ ਪੁਲੀਸ ਨੇ ਇੱਕ ਨੌਜਵਾਨ ਮਨਦੀਪ ਸਿੰਘ ਵਾਸੀ ਸ਼ਹੀਦ ਜੋਗਿੰਦਰ ਸਿੰਘ ਨਗਰ ਨੂੰ ਕਾਬੂ ਕਰਕੇ ਉਸ ਪਾਸੋਂ 310 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। -ਪੱਤਰ ਪ੍ਰੇਰਕ

Advertisement
Advertisement
Show comments