ਪੇਪਰ ਬੈਗ ਮੁਕਾਬਲੇ ’ਚ ਅੱਵਲ
ਡੀਆਰਵੀ ਡੀਏਵੀ ਸੈਂਟੇਨਰੀ ਪਬਲਿਕ ਸਕੂਲ ਫਿਲੌਰ ਵਿੱਚ ਸਹੋਦਯਾ ਪੇਪਰ ਬੈਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ 30 ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਵਿਸ਼ੇ ‘ਫੈਸਟੀਵਲ’, ‘ਜੰਗਲ ਥੀਮ’, ‘ਗੁੱਡ ਹੈਲਥ ਐਂਡ ਵੈਲ ਬੀਇੰਗ’ ਅਤੇ ‘ਕਲਚਰਲ ਡਾਈਵਰਸਿਟੀ’...
Advertisement
ਡੀਆਰਵੀ ਡੀਏਵੀ ਸੈਂਟੇਨਰੀ ਪਬਲਿਕ ਸਕੂਲ ਫਿਲੌਰ ਵਿੱਚ ਸਹੋਦਯਾ ਪੇਪਰ ਬੈਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ 30 ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਵਿਸ਼ੇ ‘ਫੈਸਟੀਵਲ’, ‘ਜੰਗਲ ਥੀਮ’, ‘ਗੁੱਡ ਹੈਲਥ ਐਂਡ ਵੈਲ ਬੀਇੰਗ’ ਅਤੇ ‘ਕਲਚਰਲ ਡਾਈਵਰਸਿਟੀ’ ਰੱਖੇ ਗਏ ਸਨ। ਐੱਸਟੀਐੱਸ ਵਰਲਡ ਸਕੂਲ ਦੀਆਂ ਵਿਦਿਆਰਥਣਾਂ ਰਜਦੀਪ (ਦਸਵੀਂ-ਏ) ਅਤੇ ਅਨਾਮਿਕਾ (ਗਿਆਰਵੀਂ-ਬੀ) ਨੇ ਸ਼੍ਰੇਣੀ-2 ਵਿੱਚ ‘ਗੁੱਡ ਹੈਲਥ ਐਂਡ ਵੈਲ ਬੀਇੰਗ’ ਥੀਮ ’ਤੇ ਬਿਹਤਰੀਨ ਪੇਪਰ ਬੈਗ ਤਿਆਰ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਪ੍ਰਿੰਸੀਪਲ ਪ੍ਰਭਜੋਤ ਗਿੱਲ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਨਾ ਸਿਰਫ਼ ਵਿਦਿਆਰਥੀਆਂ ਦੀ ਲੁਕੀ ਹੋਏ ਪ੍ਰਤਿਭਾ-ਪੱਖ ਨੂੰ ਉਜਾਗਰ ਕਰਦੇ ਹਨ, ਸਗੋਂ ਉਨ੍ਹਾਂ ਵਿੱਚ ਰਚਨਾਤਮਕ ਸੋਚ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵੀ ਜਗਾਉਂਦੇ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement