ਰਿਹਾਇਸ਼ੀ ਇਲਾਕੇ ’ਚੋਂ ਪਟਾਕੇ ਬਰਾਮਦ
ਸ਼ਾਹਪੁਰ ਕੰਢੀ ਪੁਲੀਸ ਨੇ ਛਾਪਾ ਮਾਰ ਕੇ ਆਬਾਦੀ ਵਾਲੇ ਇਲਾਕੇ ’ਚ ਇੱਕ ਗੋਦਾਮ ਵਿੱਚੋਂ ਭਾਰੀ ਮਾਤਰਾ ਵਿੱਚ ਸਟੋਰ ਕੀਤੇ ਪਟਾਕੇ ਬਰਾਮਦ ਕੀਤੇ ਹਨ। ਇਸ ਕਾਰਵਾਈ ਤਹਿਤ ਸਬੰਧਤ ਵਪਾਰੀ ਨੂੰ ਵੀ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕਾਨੂੰਨ ਦੀ ਉਲੰਘਣਾ ਕਰਨ ਤੇ ਬਿਨਾਂ ਆਗਿਆ ਪਟਾਕੇ ਸਟੋਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਛਾਪਾ ਅਖਵਾਨਾ ਮੋੜ ’ਤੇ ਗੋਦਾਮ ਵਿੱਚ ਮਾਰਿਆ ਗਿਆ। ਡੀਐੱਸਪੀ ਲਖਵਿੰਦਰ ਸਿੰਘ ਅਤੇ ਸ਼ਾਹਪੁਰ ਕੰਢੀ ਥਾਣੇ ਦੀ ਇੰਚਾਰਜ ਸਬ-ਇੰਸਪੈਕਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲੀਸ ਨੂੰ ਲੰਘੀ ਦੇਰ ਰਾਤ ਸੂਚਨਾ ਮਿਲੀ ਕਿ ਅਖਵਾਨਾ ਮੋੜ ’ਤੇ ਇੱਕ ਵਪਾਰੀ ਨੇ ਬਿਨਾਂ ਇਜ਼ਾਜਤ ਆਪਣੇ ਗੋਦਾਮ ਵਿੱਚ ਵੱਡੀ ਮਾਤਰਾ ਵਿੱਚ ਪਟਾਕੇ ਸਟੋਰ ਕੀਤੇ ਹਨ, ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਅ ਕਿ ਪੁਲੀਸ ਕਾਰਵਾਈ ਕਰਦਿਆਂ ਉਕਤ ਜਗ੍ਹਾ ’ਤੇ ਛਾਪਾ ਮਾਰ ਕੇ=ਲੱਖਾਂ ਰੁਪਏ ਮੁੱਲ ਦੇ ਪਟਾਕੇ ਬਰਾਮਦ ਕਰ ਲਏ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਵਪਾਰੀ ਅੰਸ਼ ਮਹਾਜਨ ਪੁੱਤਰ ਜਨੇਸ਼ ਮਹਾਜਨ ਵਿਰੁੱਧ ਧਾਰਾ 1884, 9-ਬੀ, ਬੀਐਨਐਸ 223 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।