ਚੰਗੜਵਾਂ ’ਚ ਝੁੱਗੀਆਂ ਨੂੰ ਲੱਗੀ ਅੱਗ
              ਡੇਢ ਲੱਖ ਰੁਪਏ ਦੀ ਨਕਦੀ ਸਡ਼ੀ
            
        
        
    
                 Advertisement 
                
 
            
        
                ਇੱਥੇ ਨੇੜਲੇ ਪਿੰਡ ਚੰਗੜਵਾਂ ’ਚ ਰਹਿੰਦੇ ਪਰਵਾਸੀ ਪਰਿਵਾਰ ਦੀਆਂ ਤਿੰਨ ਝੁੱਗੀਆਂ ਨੂੰ ਅੱਜ ਅੱਗ ਲੱਗ ਗਈ ਅਤੇ ਡੇਢ ਲੱਖ ਦੀ ਨਕਦੀ ਸੜ ਕੇ ਸੁਆਹ ਹੋ ਗਈ। ਹਾਲਾਂਕਿ ਜਾਨੀ ਨੁਕਸਾਨ ਦਾ ਬਚਾਆ ਰਿਹਾ। ਮਹਿਲਾ ਸਰਪੰਚ ਰਾਜਿੰਦਰ ਕੌਰ ਨੇ ਦੱਸਿਆ ਕਿ ਬਿਆਸ ਦਰਿਆ ਕੰਢੇ ਅੰਤਰਰਾਜੀ ਮਜ਼ਦੂਰ ਲੰਮੇ ਸਮੇਂ ਤੋਂ ਰਹਿ ਰਹੇ ਹਨ। ਗਿਆਨ ਵੀ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਇੱਥੇ ਰਹਿ ਰਿਹਾ ਹੈ। ਅੱਜ ਸਵੇਰੇ ਕਰੀਬ 10 ਵਜੇ ਉਹ ਆਪਣੇ ਪਰਿਵਾਰ ਨਾਲ ਕੰਮ ’ਤੇ ਗਿਆ ਹੋਇਆ ਸੀ, ਤਾਂ ਪਿੱਛਿਓਂ ਉਸ ਦੀਆਂ ਤਿੰਨ ਝੁੱਗੀਆਂ ਨੂੰ ਅੱਗ ਲੱਗ ਗਈ। ਅੱਗ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਅੰਦਰ ਰੱਖਿਆ ਕਰੀਬ ਡੇਢ ਲੱਖ ਰੁਪਿਆ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਘਰ ਦਾ ਸਾਰਾ ਸਾਮਾਨ, ਚਾਰ ਕੁਇੰਟਲ ਦੇ ਕਰੀਬ ਕਣਕ ਅਤੇ ਤਿੰਨ ਕੁਇੰਟਲ ਰੱਖਿਆ ਝੋਨਾ ਵੀ ਨੁਕਸਾਨਿਆ ਗਿਆ ਹੈ। ਅੱਗ ਦੀ ਲਪਟਾਂ ਦੇਖ ਨੇੜਲੇ ਘਰਾਂ ਦੇ ਪਿੰਡ ਵਾਸੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਆਪਣੀ ਪੱਧਰ ’ਤੇ ਅੱਗ ਬੁਝਾਈ। ਅੱਗ ਲੱਗਣ ਦਾ ਪਤਾ ਨਹੀਂ ਚੱਲ ਸਕਿਆ। 
            
        
    
    
    
    
                 Advertisement 
                
 
            
        
                 Advertisement 
                
 
            
        