ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੋਹੀਆਂ ਕਲਾਂ ਵਿੱਚ ਪਰਾਲੀ ਦੇ ਡੰਪ ਨੂੰ ਅੱਗ ਲੱਗੀ

ਪੀੜਤ ਕਿਸਾਨ ਦਾ ਕਰੀਬ ਡੇਢ ਕਰੋੜ ਦਾ ਨੁਕਸਾਨ
Advertisement
ਇੱਥੋਂ ਨੇੜਲੇ ਪਿੰਡ ਸੋਹੀਆਂ ਕਲਾ ਵਿੱਚ ਕਿਸਾਨ ਵੱਲੋਂ ਲਗਾਏ ਪਰਾਲੀ ਦੇ ਡੰਪ ਨੂੰ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗ ਗਈ। ਪੀੜਤ ਕਿਸਾਨ ਗੁਰਪ੍ਰੀਤ ਸਿੰਘ ਅਤੇ ਕਿਸਾਨ ਲਖਵਿੰਦਰ ਸਿੰਘ ਵਾਸੀ ਪਿੰਡ ਸੋਹੀਆਂ ਕਲਾਂ ਨੇ ਕਿਹਾ ਕਿ ਉਸ ਨੇ ਸਰਕਾਰ ਤੋਂ 5 ਬੇਲਰ ਸਬਸਿਡੀ ’ਤੇ ਲਏ ਅਤੇ ਕਰੀਬ 6-7 ਟਰੈਕਟਰਾਂ ਦੀ ਮਦਦ ਨਾਲ ਇਲਾਕੇ ਭਰ ਵਿੱਚੋਂ ਕਰੀਬ 1500 ਏਕੜ ਜ਼ਮੀਨ ਦੀ ਪਰਾਲੀ ਪਿਛਲੇ ਦੇ ਮਹੀਨੇ ਤੋਂ ਆਪਣੀ ਜ਼ਮੀਨ ਵਿੱਚ ਇਕੱਠੀ ਕੀਤੀ ਗਈ ਸੀ। ਉਸ ਨੇ ਦੱਸਿਆ ਕਿ ਉਸ ਦੀ ਪਰਾਲੀ ਉੱਪਰ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ ਅਤੇ ਇਨ੍ਹਾਂ ਤਾਰਾਂ ਵਿੱਚੋਂ ਅੱਜ ਨਿਕਲੇ ਚੰਗਿਆੜੇ ਪਰਾਲੀ ’ਤੇ ਡਿੱਗਣ ਕਾਰਨ ਉਸ ਦੀ ਪਰਾਲੀ ਨੂੰ ਅੱਗ ਲੱਗ ਗਈ ਜਿਹੜੀ ਦੇਖਦਿਆਂ ਹੀ ਭਿਆਨਕ ਰੂਪ ਧਾਰਨ ਕਰ ਗਈ। ਪੀੜਤ ਕਿਸਾਨ ਨੇ ਦੱਸਿਆ ਕਿ ਕਈ ਵਾਰ ਫੋਨ ਕਰਨ ’ਤੇ ਕਰੀਬ 2 ਘੰਟੇ ਬਾਅਦ ਅੱਗ ਬੁਝਾਉਣ ਵਾਲੀ ਗੱਡੀ ਆਈ। ਇਸ ਕਰਕੇ ਅੱਗ ਬੁਝਾਉਣ ਵਿੱਚ ਮੁਸ਼ਕਲ ਆਈ ਪਰ ਪਿੰਡ ਦੇ ਵੱਡੀ ਗਿਣਤੀ ਵਿੱਚ ਨੌਜਵਾਨ ਆਪਣੇ ਟਰੈਕਟਰਾਂ ਅਤੇ ਹੋਰ ਸੰਦਾਂ ਨਾਲ ਮਦਦ ਵਾਸਤੇ ਆਏ ਪਰ ਅੱਗ ਜ਼ਿਆਦਾ ਹੋਣ ਕਰ ਕੇ ਅੱਗ ’ਤੇ ਕਾਬੂ ਪਾਉਣ ਵਿੱਚ ਅਸਮਰੱਥ ਰਹੇ।

ਪਰਾਲੀ ਦੇ ਡੰਪ ਲਾਗੇ ਇੱਕ ਕਿਸਾਨ ਕਪੂਰ ਸਿੰਘ ਦਾ ਘਰ ਹੈ ਤੇਜੂ ਅੱਗ ਦੀ ਗਰਮੀ ਨਾਲ ਉਸ ਦੇ ਘਰ ਦੀਆ ਕੰਧਾ ਪਾਟ ਗਈਆਂ ਬਾਰੀਆਂ ਦੇ ਸੀਸ ਟੁੱਟ ਗਏ। ਪਰ ਮੌਕੇ ਤੇ ਕੋਈ ਸਿਵਲ ਜਾਂ ਪੁਲਿਸ ਅਧਿਕਾਰੀ ਨਹੀ ਪੁੱਜਾ ਪੀੜਤ ਕਿਸਾਨ ਨੇ ਸਰਕਾਰ ਤੇ ਸਵਾਲ ਕਰਦਿਆਂ ਕਿਹਾ ਕਿ ਧੰਨ ਦੀ ਕਟਾਈ ਦਕੜ ਤਾਂ ਸੈਟਲਾਈਟ ਦੁਆਰਾ ਹੀ ਪਰਾਲੀ ਨੂੰ ਅੱਗ ਲੱਗੀ ਵਾਲੇ ਖੇਤ ਵਿਚ ਸਿਵਲ ਅਤੇ ਪੁਲਿਸ ਪ੍ਰਸਾਸਨ ਪਹੁੰਚ ਜਾਂਦਾ ਸੀ ਅਤੇ ਕਿਸਾਨ ਨੂੰ ਜੁਰਮਾਨਾ ਅਤੇ ਪੁਲਿਸ ਕੇਸ ਕਰ ਦਿੱਤਾ ਜਾਦਾ ਸੀ ਅੱਜ ਪ੍ਰਸ਼ਾਸਨ ਦਾ ਸੈਟਲਾਈਟ ਕੰਮ ਕਰਨਾ ਕਿਉਂ ਹਟ ਗਿਆ ਅਤੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉਸ ਦੀ ਸਾਰ ਲੈਣ ਕਿਉਂ ਨਹੀ ਪੁੱਜਾ। ਕਾਫੀ ਦੇਰ ਬਾਅਦ ਮੁੱਖ ਖੇਤੀਬਾੜੀ ਅਵਸਰ ਗੁਰਸਾਹਿਬ ਸਿੰਘ ਆਪਣੇ ਸਾਥੀਆ ਸਮੇਤ ਮੌਕੇ ਤੇ ਪੁੱਜੇ।

Advertisement

ਖੇਤੀਬਾੜੀ ਅਫਸਰ ਡਾ. ਹਰਤਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਦੀ ਕਰੀਬ 7 ਹਜ਼ਾਰ ਟਨ ਪਰਾਲੀ ਸੜ ਕੇ ਸੁਆਹ ਹੋ ਗਈ ਹੈ ਜਿਸ ਨਾਲ ਕਿਸਾਨ ਦਾ ਕਰੀਬ ਛੇ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਬਣਾ ਕੇ ਸਰਕਾਰ ਨੂੰ ਦਿੱਤੀ ਜਾਵੇਗੀ ਅਤੇ ਪੀੜਤ ਕਿਸਾਨ ਦੀ ਵੱਧ ਤੋਂ ਵੱਧ ਦਿੱਤੀ ਸਹਾਇਤਾ ਵਾਸਤੇ ਲਿਖਿਆ ਜਾਵੇਗਾ। ਪੀੜਤ ਕਿਸਾਨ ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਅਤੇ ਕਿਸਾਨ ਆਗੂ ਹਰਮਨ ਸਿੰਘ ਗਿੱਲ ਨੇ ਸਰਕਾਰ ਪਾਸੋ ਹੋਏ ਨੁਕਸਾਨ ਦਾ ਪੀੜਤ ਕਿਸਾਨ ਨੂੰ ਬਣਦਾ ਜਲਦੀ ਤੋਂ ਜਲਦੀ ਮੁਆਵਜ਼ਾ ਦੇਣ ਦੀ ਮੰਗ ਕੀਤੀ।

Advertisement
Show comments