ਸੈਂਟਰਲ ਜੀ ਐੱਸ ਟੀ ਦਫ਼ਤਰ ’ਚ ਅੱਗ ਲੱਗੀ
ਬੱਸ ਅੱਡੇ ਦੇ ਨਜ਼ਦੀਕ ਸੈਂਟਰਲ ਜੀ ਐੱਸ ਟੀ ਦਫ਼ਤਰ ’ਚ ਅੱਜ ਸਵੇਰੇ ਅੱਗ ਲੱਗ ਗਈ। ਦਫ਼ਤਰ ਦਾ ਕਰਮਚਾਰੀ ਸਵੇਰੇ ਕਰੀਬ ਸਾਢੇ 8 ਵਜੇ ਜਦੋਂ ਦਫ਼ਤਰ ਆਇਆ ਤਾਂ ਉਸ ਨੇ ਧੂੰਆਂ ਨਿਕਲਦਾ ਦੇਖਿਆ। ਇਸ ਮਗਰੋਂ ਉਸ ਨੇ ਦਫ਼ਤਰ ਦੇ ਅਧਿਕਾਰੀਆਂ ਤੇ...
Advertisement
ਬੱਸ ਅੱਡੇ ਦੇ ਨਜ਼ਦੀਕ ਸੈਂਟਰਲ ਜੀ ਐੱਸ ਟੀ ਦਫ਼ਤਰ ’ਚ ਅੱਜ ਸਵੇਰੇ ਅੱਗ ਲੱਗ ਗਈ। ਦਫ਼ਤਰ ਦਾ ਕਰਮਚਾਰੀ ਸਵੇਰੇ ਕਰੀਬ ਸਾਢੇ 8 ਵਜੇ ਜਦੋਂ ਦਫ਼ਤਰ ਆਇਆ ਤਾਂ ਉਸ ਨੇ ਧੂੰਆਂ ਨਿਕਲਦਾ ਦੇਖਿਆ। ਇਸ ਮਗਰੋਂ ਉਸ ਨੇ ਦਫ਼ਤਰ ਦੇ ਅਧਿਕਾਰੀਆਂ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਕਰੀਬ ਇਕ ਘੰਟੇ ਦੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਦਫ਼ਤਰ ਸੁਪਰਡੈਂਟ ਅਨਿਲ ਸੰਧੂ ਨੇ ਦੱਸਿਆ ਕਿ ਅੱਗ ਲੱਗਣ ਨਾਲ ਦਫ਼ਤਰ ਦਾ ਫਰਨੀਚਰ ਅਤੇ ਹੋਰ ਕਈ ਉਪਕਰਨ ਅੱਗ ਦੀ ਭੇਟ ਚੜ੍ਹ ਗਏ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
Advertisement
Advertisement
