ਦੋ ਗੱਡੀਆਂ ਦੀ ਟੱਕਰ ਮਗਰੋਂ ਅੱਗ ਲੱਗੀ; ਵਿਦਿਆਰਥੀ ਦੀ ਮੌਤ
ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਬਰਗਰ ਕਿੰਗ ਨੇੜੇ ਗੱਡੀ ਡਿਵਾਈਡਰ ਨਾਲ ਟਕਰਾਉਣ ਕਾਰਨ ਪਲਟ ਗਈ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਉਸ ਗੱਡੀ ’ਚੋਂ ਵਿਅਕਤੀ, ਮਹਿਲਾ ਤੇ ਬੱਚਾ ਨੂੰ ਬਾਹਰ ਕੱਢਵਾ ਕੇ ਜਲੰਧਰ ਭੇਜਿਆ। ਇਸ ਦੌਰਾਨ ਸੜਕ ’ਤੇ ਜਾਮ ਲੱਗ ਗਿਆ। ਇੰਨੇ ਨੂੰ ਪਿਛੇ ਆ ਰਹੇ ਆ ਰਹੀਆ ਦੋ ਕਾਰਾ ਆਪਸ ’ਚ ਟਕਰਾ ਗਈਆਂ ਅਤੇ ਅੱਗ ਲੱਗ ਗਈ। ਉਹ ਤੁਰੰਤ ਮੌਕੇ ’ਤੇ ਪੁੱਜੇ ਤੇ ਦੇਖਿਆ ਕਿ ਇਨ੍ਹਾਂ ’ਚ ਮੋਟਰਸਾਈਕਲ ਦੀ ਵੀ ਟੱਕਰ ਹੋ ਗਈ ਸੀ ਤੇ ਅੱਗੇ ਜਾ ਰਹੇ ਟਰੱਕ ਦੇ ਟਾਈਰ ਵੀ ਅੱਗ ਦੀ ਲਪੇਟ ’ਚ ਆ ਗਏ।
ਘਟਨਾ ਦੀ ਸੂਚਨਾ ਤੁਰੰਤ ਫ਼ਾਇਰ ਬ੍ਰਿਗੇਡ ਨੂੰ ਦਿੱਤੀ ਅਤੇ ਮੌਕੇ ’ਤੇ ਪੁੱਜੀ ਟੀਮ ਨੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਸਿਵਲ ਹਸਪਤਾਲ ਵਿਖੇ ਡਿਊਟੀ ’ਤੇ ਤਾਇਨਾਤ ਡਾ. ਆਸ਼ੀਸ਼ ਜੇਤਲੀ ਨੇ ਦੱਸਿਆ ਕਿ ਉਨ੍ਹਾਂ ਪਾਸ ਦੋ ਵਿਅਕਤੀਆਂ ਨੂੰ ਲਿਆਂਦਾ ਗਿਆ ਸੀ। ਮ੍ਰਿਤਕ ਵਿਦਿਆਰਥੀ ਦੀ ਪਛਾਣ ਅਸ਼ਮੀਰ ਰਾਊਫ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨਿੱਜੀ ਯੂਨੀਵਰਸਿਟੀ ’ਚ ਪੜ੍ਹਾਈ ਕਰ ਰਿਹਾ ਸੀ ਉਸ ਦੇ ਸਾਥੀ ਦੀ ਪਛਾਣ ਵਿਨਾਇਕ.ਕੇ. ਸੁਦੇੇਸ਼ ਵਜੋਂ ਹੋਈ ਹੈ।
