ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਦਸੇ ’ਚ ਪਿਓ-ਪੁੱਤ ਜ਼ਖ਼ਮੀ

ਇੱਥੇ ਇੱਕ ਕਾਰ ਚਾਲਕ ਨੇ ਸਕੂਟਰ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਸਕੂਟਰ ਸਵਾਰ ਪਿਓ-ਪੁੱਤ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਆਸ਼ਿਮ ਮੁਹੰਮਦ ਆਪਣੇ ਪਿੰਡ ਲੱਖਪੁਰ ਸਾਹਨੀ ਤੋਂ ਪਰਿਵਾਰ ਸਣੇ ਸਕੂਟਰ ’ਤੇ ਦਵਾਈ ਲੈਣ ਜਾ ਰਿਹਾ ਸੀ। ਇਸ ਦੌਰਾਨ ਕਾਰ ਚਾਲਕ...
ਹਸਪਤਾਲ ’ਚ ਇਲਾਜ ਅਧੀਨ ਜ਼ਖਮੀ ਵਿਅਕਤੀ। -ਫੋਟੋ: ਚਾਨਾ
Advertisement

ਇੱਥੇ ਇੱਕ ਕਾਰ ਚਾਲਕ ਨੇ ਸਕੂਟਰ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਸਕੂਟਰ ਸਵਾਰ ਪਿਓ-ਪੁੱਤ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਆਸ਼ਿਮ ਮੁਹੰਮਦ ਆਪਣੇ ਪਿੰਡ ਲੱਖਪੁਰ ਸਾਹਨੀ ਤੋਂ ਪਰਿਵਾਰ ਸਣੇ ਸਕੂਟਰ ’ਤੇ ਦਵਾਈ ਲੈਣ ਜਾ ਰਿਹਾ ਸੀ। ਇਸ ਦੌਰਾਨ ਕਾਰ ਚਾਲਕ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ। ਇਸ ਕਾਰਨ ਸਕੂਟਰ ਚਾਲਕ ਤੇ ਉਸ ਦਾ ਪੁੱਤਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਰੈਫ਼ਰ ਕਰ ਦਿੱਤਾ ਹੈ।

ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਆਸ਼ਿਮ ਮੁਹੰਮਦ ਵਾਸੀ ਲੱਖਪੁਰ ਸਾਹਨੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਆਪਣੇ ਬੱਚੇ ਰਿਹਾਨ (2) ਨਾਲ ਪਿੰਡ ਤੋਂ ਦਵਾਈ ਲੈਣ ਲਈ ਆ ਰਿਹਾ ਸੀ। ਉਹ ਜਦੋਂ ਖੁਰਮਪੁਰ ਪੈਟਰੋਲ ਪੰਪ ਲਾਗੇ ਪੁੱਜੇ ਤਾਂ ਇੱਕ ਕਾਰ ਚਾਲਕ ਤੇਜ਼ ਰਫ਼ਤਾਰ ਨਾਲ ਆਇਆ ਅਤੇ ਸਕੂਟਰ ਨੂੰ ਇੱਕ ਪਾਸੇ ਤੋਂ ਫੇਟ ਮਾਰ ਗਿਆ। ਪੀੜਤ ਨੇ ਦੱਸਿਆ ਕਿ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਾਦਸੇ ਕਾਰਨ ਸਕੂਟਰ ਸਵਾਰ ਜ਼ਖ਼ਮੀ ਹੋ ਗਏ। ਡਿਊਟੀ ’ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਆਸ਼ਿਮ ਦੇ ਸਿਰ ’ਚ ਸੱਟ ਲੱਗੀ ਹੈ ਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਉਸ ਦੇ ਪੁੱਤਰ ਦੇ ਵੀ ਕਾਫ਼ੀ ਸੱਟ ਲੱਗੀ ਹੈ ਜਿਸ ਦੀ ਹਾਲਤ ਨੂੰ ਦੇਖਦਿਆਂ ਜਲੰਧਰ ਰੈੱਫਰ ਕਰ ਦਿੱਤਾ ਗਿਆ ਹੈ।

Advertisement

Advertisement
Show comments