ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਮੀ ਦੀ ਆੜ ’ਚ ਝੋਨੇ ’ਤੇ ਕੱਟ ਖ਼ਿਲਾਫ਼ 40 ਪਿੰਡਾਂ ਦੇ ਕਿਸਾਨ ਜੁੜੇ

ਜਥੇਬੰਦੀਆਂ ਵਲੋਂ ਬਰੋਟਾ ਤੋਂ ਸ਼ੁਰੂ ਲਹਿਰ ਸੂਬਾ ਪੱਧਰ ’ਤੇ ਲਿਜਾਣ ਦਾ ਐਲਾਨ
ਪਿੰਡ ਬਰੋਟਾ ਵਿੱਚ ਇਕੱਤਰਤਾ ਦੌਰਾਨ ਬੈਠੇ ਕਿਸਾਨ।
Advertisement

ਝੋਨੇ ਦੀ ਖ਼ਰੀਦ ਮੌਕੇ ਮੰਡੀਆਂ ਵਿੱਚ ਨਮੀ ਦੇ ਨਾਮ ’ਤੇ ਹੋ ਰਹੀ ਕਿਸਾਨਾਂ ਦੀ 5 ਤੋਂ 10 ਕਿਲੋ ਪ੍ਰਤੀ ਕੁਇੰਟਲ ਲੁੱਟ ਵਿਰੁੱਧ ਕਿਸਾਨਾਂ ਲਾਮਬੰਦੀ ਆਰੰਭ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਨੇੜਲੇ ਪਿੰਡ ਬਰੋਟਾ ਵਿੱਚ ਹਲਕੇ ਦੇ 40 ਤੋਂ ਵੱਧ ਪਿੰਡਾਂ ਦੇ 500 ਤੋਂ ਜ਼ਿਆਦਾ ਕਿਸਾਨਾਂ ਨੇ ਇਸ ਲੁੱਟ ਖਿਲਾਫ਼ ਪੰਜਾਬ ਪੱਧਰ ’ਤੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਇਹ ਕਟੌਤੀ ਖੇਤੀਬਾੜੀ ਉਤਪਾਦਾਂ ਲਈ ਨਿਯਤ ਘੱਟੋ-ਘੱਟ ਸਮਰਥਨ ਮੁੱਲ ਕਾਨੂੰਨ ਦੀ ਖੁੱਲ੍ਹੀ ਉਲੰਘਣਾ ਹੈ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾ) ਤੋਂ ਰਾਜਿੰਦਰ ਸਿੰਘ, ਕਿਸਾਨ ਯੂਨੀਅਨ ਕਾਦੀਆ ਤੋਂ ਪਵਿੱਤਰ ਸਿੰਘ, ਉਗਰਾਹਾਂ ਤੋਂ ਗੁਰਪ੍ਰਤਾਪ ਸਿੰਘ, ਗੁਰਨਾਮ ਸਿੰਘ ਜਹਾਨਪੁਰ, ਸਤਨਾਮ ਸਿੰਘ ਬਾਗੜੀਆ, ਅਰਜਨ ਸਿੰਘ (ਪੱਗੜੀ ਸੰਭਾਲ ਜੱਟਾ), ਹਰਮੀਤ ਸਿੰਘ ਕੌਲਪੁਰ, ਕੁਲਬੀਰ ਸਿੰਘ ਡੱਫਰ, ਬਲਦੇਵ ਸਿੰਘ ਕੌਲਪੁਰ, ਓਂਕਾਰ ਸਿੰਘ ਪੁਰਾਣਾ ਭੰਗਾਲਾ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ, ਲਾਲੀ ਬਾਬਾ, ਕਰਨੈਲ ਸਿੰਘ ਬਰੋਟਾ ਅਤੇ ਕ੍ਰਿਸ਼ਨ ਸਿੰਘ ਬਰੋਟਾ ਨੇ ਸ਼ਿਰਕਤ ਕੀਤੀ।

Advertisement

ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਹੁੰਦੀ ਲੁੱਟ ਵਿੱਚ ਆੜ੍ਹਤੀਆਂ, ਸ਼ੈਲਰ ਮਾਲਕਾਂ ਸਮੇਤ ਖਰੀਦ ਏਜੰਸੀਆਂ ਦੇ ਅਧਿਕਾਰੀ ਮਿਲੇ ਹੋਏ ਹਨ। ਮੰਡੀਆਂ ਵਿੱਚ ਨਮੀ ਚੈਕ ਕਰਨ ਦੀਆਂ ਮਸ਼ੀਨਾਂ ਆੜ੍ਹਤੀਆਂ ਦੇ ਪਰਵਾਸੀ ਮਜ਼ਦੂਰਾਂ ਹਵਾਲੇ ਕੀਤੀਆਂ ਹੋਈਆਂ ਹਨ ਅਤੇ ਇਸ ਨੂੰ ਰੋਕਣ ਲਈ ਮੰਡੀ ਜਾਂ ਖੁਰਾਕੀ ਅਧਿਕਾਰੀਆਂ ਨੇ ਕਦੇ ਕਾਰਵਾਈ ਨਹੀਂ ਕੀਤੀ। ਆਗੂਆਂ ਦਾ ਮੰਨਣਾ ਹੈ ਕਿ ਇਹ ਕਟੌਤੀ ਮੁਕੇਰੀਆਂ ਅਧੀਨ ਆਉਂਦੀ ਕੌਲਪੁਰ ਮੰਡੀ ਤੋਂ ਸ਼ੁਰੂ ਹੋ ਕੇ ਨੌਸ਼ਹਿਰਾ ਪੱਤਣ ਤੱਕ ਫੈਲੀ ਹੋਈ ਹੈ। ਜੇਕਰ ਮੰਡੀ ਵਿੱਚ ਨਮੀ ਦੇ ਨਾਮ ‘ਤੇ ਹੋਈ ਲੁੱਟ ਖਿਲਾਫ਼ ਕੋਈ ਕਿਸਾਨ ਸ਼ਿਕਾਇਤ ਕਰਦਾ ਹੈ ਤਾਂ ਮੰਡੀ ਅਧਿਕਾਰੀਆ ਵਲੋਂ ਵਿੱਚ ਪੈ ਕੇ ਕਿਸਾਨ ਤੇ ਆੜ੍ਹਤੀਏ ਦਾ ਰਾਜੀਨਾਮਾ ਕਰਵਾ ਦਿੱਤਾ ਜਾਂਦਾ ਹੈ। ਇਸ ਨਾਲ ਜਿੱਥੇ ਕਿਸਾਨ ਨੂੰ ਨੁਕਸਾਨ ਝੱਲਣਾ ਪੈਂਦਾ ਹੈ, ਉੱਥੇ ਹੀ ਜੇ ਫਾਰਮ ਨਾ ਕੱਟੇ ਜਾਣ ਕਾਰਨ ਮੰਡੀ ਬੋਰਡ ਨੂੰ ਮਿਲਣ ਵਾਲੀ ਮਾਰਕੀਟ ਕਮੇਟੀ ਦਾ ਵੀ ਨੁਕਸਾਨ ਹੁੰਦਾ ਹੈ। ਇਸ ਮੌਕੇ ਪੰਜਾਬ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਲੁੱਟਣ ਵਾਲੀ ਕਿਸੇ ਵੀ ਸਾਜ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਤੀਸ਼ ਪਠਾਨੀਆ ਨੇ ਵੀ ਕਿਹਾ ਕਿ ਜੇਕਰ ਇਹ ਕਟੌਤੀ ਨਾ ਰੁਕੀ ਤਾਂ ਪੰਜਾਬ ਪੱਧਰ ’ਤੇ ਵੱਡੀ ਲਹਿਰ ਚਲਾਈ ਜਾਵੇਗੀ। ਇਸ ਉਪਰੰਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ‘ਆਪ’ ਦੇ ਹਲਕਾ ਇੰਚਾਰਜ ਗੁਰਧਿਆਨ ਸਿੰਘ ਮੁਲਤਾਨੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ।

Advertisement
Show comments