ਕਿਸਾਨਾਂ ਨੇ ਵਰ੍ਹਦੇ ਮੀਂਹ ’ਚ ਮੋਦੀ, ਕੇਜਰੀਵਾਲ ਤੇ ਭਗਵੰਤ ਮਾਨ ਦਾ ਪੁਤਲਾ ਫੂੁਕਿਆ
ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਡੈਮਾਂ ਵਿੱਚੋਂ ਦਰਿਆਵਾਂ ਅੰਦਰ ਵਾਧੂ ਪਾਣੀ ਛੱਡ ਕੇ ਸਾਜਿਸ਼ ਤਹਿਤ ਪੰਜਾਬੀਆਂ ਨੂੰ ਡੋਬਿਆ ਗਿਆ ਹੈ। ਹੜ੍ਹ ਪੀੜਤ ਕਿਸਾਨਾਂ, ਮਜ਼ਦੂਰਾਂ ਦੀਆਂ ਫ਼ਸਲਾਂ, ਜ਼ਮੀਨਾਂ ਅਤੇ ਘਰਾਂ ਦੇ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਮਾਲ ਡੰਗਰ ਅਤੇ ਜਾਨੀ ਨੁਕਸਾਨ ਦੀ ਭਰਪਾਈ ਕਰਨ ਵਿੱਚ ਦੋਵੇਂ ਸਰਕਾਰਾਂ ਅਸਫ਼ਲ ਰਹੀਆਂ ਹਨ। ਉਲਟਾ ਪਰਾਲੀ ਪ੍ਰਦੂਸ਼ਣ ਦੇ ਨਾਂ ’ਤੇ ਰੈੱਡ ਐਂਟਰੀਆਂ ਕਰਕੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ’ਤੇ ਪਰਚੇ ਕਰਨੇ ਤੁਰੰਤ ਬੰਦ ਕੀਤੇ ਜਾਣੇ, ਪ੍ਰਦੂਸ਼ਣ ਲਈ ਜ਼ਿੰਮੇਵਾਰ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਗੰਨੇ ਦਾ ਪੰਜਾਬ ਸਰਕਾਰ ਵੱਲ ਖੜ੍ਹਾ ਬਕਾਇਆ ਤੁਰੰਤ ਅਦਾ ਕੀਤਾ ਜਾਵੇ। ਸ਼ੰਭੂ ਖਨੌਰੀ ਬਾਰਡਰਾਂ ਤੋ ਟਰਾਲੀਆਂ ਚੋਰੀ ਕਰਨ ਵਾਲੇ ਸਰਕਾਰ ਦੇ ਚਹੇਤਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਪੀਆਰ 130, 131 ਕਿਸਮ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪੂਰਤੀ ਕੀਤੀ ਜਾਵੇ। ਦਰਿਆਵਾਂ ਦੇ ਧੁੱਸੀ ਬੰਨ ਪੱਕੇ ਕੀਤੇ ਜਾਣ ਅਤੇ ਡੈਮਾਂ ਅਤੇ ਦਰਿਆਵਾਂ ਦੀ ਸਫਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਭਾ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਵਿੱਢ ਦੇਵੇਗੀ।
ਇਸ ਮੌਕੇ ਬਲਵੰਤ ਰਾਜ, ਹਰੀਕਿਸ਼ਨ, ਦਿਲਬਾਗ ਸਿੰਘ ਪਾਮਾ, ਲਖਵਿੰਦਰ ਸਿੰਘ ਬੱਬੂ, ਸਤਨਾਮ ਸਿੰਘ ਸੱਤਾ, ਸੁੱਚਾ ਸਿੰਘ, ਹਰਜਿੰਦਰ ਸਿੰਘ ਮੰਜਪੁਰ, ਤਰਸੇਮ ਸਿੰਘ ਗੁਰਦਾਸਪੁਰ, ਰਾਜਿੰਦਰ ਸਿੰਘ ਪੰਡੋਰੀ, ਰਮੇਸ਼ ਲਾਲ ਭੰਗਾਲਾ, ਜਗਦੀਸ਼ ਸਿੰਘ, ਮਾਸਟਰ ਰਵਿੰਦਰ ਸਿੰਘ, ਜਸਪਾਲ ਸਿੰਘ ਕੁੱਲੀਆਂ, ਤਰਨ ਸੈਣੀ, ਪਰਮਜੀਤ ਕਜਲਾ, ਮੱਖਣ ਸਿੰਘ, ਜਸਕਰਨ ਅਤੇ ਨਰਿੰਦਰ ਸਿੰਘ ਮੱਲੀ ਹਾਜ਼ਰ ਸਨ।