ਸੋਹਲਪੁਰ ’ਚ ਕਿਸਾਨ ਸਿਖਲਾਈ ਕੈਂਪ
ਉੱਨਤ ਕਿ੍ਸੀ ਯੋਜਨਾ ਤਹਿਤ ਨੈਸ਼ਨਲ ਫੂਡ ਸਕਿਉਰਟੀ ਅਤੇ ਨਿਊਟਰੀਸ਼ਨ ਅਧੀਨ ਪੰਜਾਬ ਖੇਤੀਬਾੜੀ ਵਿਭਾਗ ਨੇ ਦੋ ਦਿਨਾਂ ਬਲਾਕ ਪੱਧਰੀ ਕਿਸਾਨ ਸਿਖਲਾਈ ਜਾਗਰੂਕਤਾ ਕੈਂਪ ਪਿੰਡ ਸੋਹਲਪੁਰ ਵਿੱਚ ਲਗਾਇਆ। ਡਾ. ਗੁਰਚਰਨ ਸਿੰਘ, ਡਾ. ਮਨਿੰਦਰ ਸਿੰਘ, ਡਾ. ਯੁਵਰਾਜ ਸਿੰਘ, ਡਾ. ਜਸ਼ਨਜੋਤ ਕੌਰ, ਡਾ. ਪ੍ਰਵੀਨ...
Advertisement
ਉੱਨਤ ਕਿ੍ਸੀ ਯੋਜਨਾ ਤਹਿਤ ਨੈਸ਼ਨਲ ਫੂਡ ਸਕਿਉਰਟੀ ਅਤੇ ਨਿਊਟਰੀਸ਼ਨ ਅਧੀਨ ਪੰਜਾਬ ਖੇਤੀਬਾੜੀ ਵਿਭਾਗ ਨੇ ਦੋ ਦਿਨਾਂ ਬਲਾਕ ਪੱਧਰੀ ਕਿਸਾਨ ਸਿਖਲਾਈ ਜਾਗਰੂਕਤਾ ਕੈਂਪ ਪਿੰਡ ਸੋਹਲਪੁਰ ਵਿੱਚ ਲਗਾਇਆ। ਡਾ. ਗੁਰਚਰਨ ਸਿੰਘ, ਡਾ. ਮਨਿੰਦਰ ਸਿੰਘ, ਡਾ. ਯੁਵਰਾਜ ਸਿੰਘ, ਡਾ. ਜਸ਼ਨਜੋਤ ਕੌਰ, ਡਾ. ਪ੍ਰਵੀਨ ਕੁਮਾਰੀ, ਡਾ.ਬਲਵੀਰ ਕੌਰ ਅਤੇ ਡਾ. ਸੰਜੀਵ ਕਟਾਰੀਆ ਨੇ ਗੰਨੇ ਦੀਆਂ ਕਾਸ਼ਤਕਾਰੀ ਤਕਨੀਕਾਂ, ਕੀੜੇ-ਮਕੌੜਿਆਂ ਦੀ ਰੋਕਥਾਮ, ਰੋਗ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਸੀ ਸੀ ਡੀ ਓ ਸੁਖਦੀਪ ਸਿੰਘ ਨੇ ਕਿਹਾ ਕਿ ਕਿਸਾਨ ਗੰਨੇ ਦੀ ਉਹ ਹੀ ਕਿਸਮ ਬੀਜਣ ਜਿਸ ਦੀ ਖੇਤੀ ਮਾਹਿਰਾਂ ਨੇ ਸਿਫਾਰਸ਼ ਕੀਤੀ ਹੈ। ਇਸ ਮੌਕੇ ਖੇਤੀ ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
Advertisement
Advertisement
