ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਸਾਈਕਲ ਸਵੇਰ ਕਾਫ਼ਲਾ’ ਵੱਲੋਂ ਵਾਤਾਵਰਨ ਪ੍ਰੇਮੀ ਦਾ ਸਨਮਾਨ

ਸੁਰਜੀਤ ਮਜਾਰੀ ਬੰਗਾ, 16 ਜੁਲਾਈ ‘ਸਾਈਕਲ ਸਵੇਰ ਕਾਫ਼ਲਾ’ ਅੱਜ ਵਰ੍ਹਦੇ ਮੀਂਹ ਵਿੱਚ ਵੀ ਜਾਰੀ ਰਿਹਾ। ਬੰਗਾ ਤੋਂ ਤੁਰਿਆ ਇਹ ਕਾਫ਼ਲਾ ਅੱਜ ਬਲਾਕੀਪੁਰ ਪੁੱਜਿਆ ਜਿੱਥੇ ਵਾਤਾਵਰਣ ਪ੍ਰੇਮੀ ਇੰਜ. ਗੋਪਾਲ ਕ੍ਰਿਸ਼ਨ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਰਸਮ ਮਨਜੀਤ ਸਿੰਘ ਬਲਾਕੀਪੁਰ, ਕ੍ਰਿਰਪਾਲ...
‘ਸਾਈਕਲ ਸਵੇਰ ਕਾਫ਼ਲਾ’ ਦਾ ਸਨਮਾਨ ਕਰਦੇ ਹੋਏ ਪਤਵੰਤੇ।
Advertisement

ਸੁਰਜੀਤ ਮਜਾਰੀ

ਬੰਗਾ, 16 ਜੁਲਾਈ

Advertisement

‘ਸਾਈਕਲ ਸਵੇਰ ਕਾਫ਼ਲਾ’ ਅੱਜ ਵਰ੍ਹਦੇ ਮੀਂਹ ਵਿੱਚ ਵੀ ਜਾਰੀ ਰਿਹਾ। ਬੰਗਾ ਤੋਂ ਤੁਰਿਆ ਇਹ ਕਾਫ਼ਲਾ ਅੱਜ ਬਲਾਕੀਪੁਰ ਪੁੱਜਿਆ ਜਿੱਥੇ ਵਾਤਾਵਰਣ ਪ੍ਰੇਮੀ ਇੰਜ. ਗੋਪਾਲ ਕ੍ਰਿਸ਼ਨ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਰਸਮ ਮਨਜੀਤ ਸਿੰਘ ਬਲਾਕੀਪੁਰ, ਕ੍ਰਿਰਪਾਲ ਸਿੰਘ ਬਲਾਕੀਪੁਰ ਅਤੇ ਡਾ. ਕਸ਼ਮੀਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਨਿਭਾਈ ਗਈ। ਕਾਫ਼ਲੇ ਦੇ ਯੋਜਨਾਕਾਰ ਰਣਵੀਰ ਰਾਣਾ ਨੇੇ ਦੱਸਿਆ ਕਿ ਕਾਫ਼ਲੇ ਦਾ ਮਿਸ਼ਨ ਸਿਹਤ ਸੁਰੱਖਿਆ ਦਾ ਸੁਨੇਹਾ ਦੇਣਾ ਅਤੇ ਸਮਾਜ ਦੇ ਸਾਂਝੇ ਕਾਰਜਾਂ ’ਚ ਸੇਵਾਵਾਂ ਨਿਭਾਉਣ ਵਾਲਿਆਂ ਦਾ ਮਾਣ ਕਰਨਾ ਹੈ। ਇਸ ਤਹਿਤ ਉਹ ਹਰ ਐਤਵਾਰ ਦੀ ਸਵੇਰ ਨੂੰ ਬੰਗਾ ਤੋਂ ਸਵੇਰੇ ਪੰਜ ਵਜੇ ਤੁਰਦੇ ਹਨ ਅਤੇ ਹੁਣ ਤੱਕ ਉਹ ਪਿੰਡ ਲੜੋਆ, ਕਾਹਮਾ, ਨੌਰਾ, ਢਾਹਾਂ ਦਾ ਦੌਰਾ ਕਰ ਆਏ ਹਨ।

ਇਸ ਦੌਰਾਨ ਸੁਰਿੰਦਰ ਸਿੰਘ ਖਾਲਸਾ ਅਤੇ ਰਾਜਿੰਦਰ ਜੱਸਲ ਨੇ ਦੱਸਿਆ ਕਿ ਅਗਲੇ ਐਤਵਾਰ ਤੋਂ ਇਹ ਕਾਫ਼ਲਾ ਜਿਸ ਥਾਂ ਵੀ ਜਾਇਆ ਕਰੇਗਾ ਉੱਥੇ ਵੱਖ ਵੱਖ ਕਿਸਮ ਦੇ ਫ਼ਲਦਾਰ ਅਤੇ ਛਾਂਦਾਰ ਪੌਦੇ ਪ੍ਰਦਾਨ ਕਰਿਆ ਕਰੇਗਾ।

Advertisement
Tags :
‘ਪ੍ਰੇਮੀ’ਸਨਮਾਨਸਵੇਰਸਾਈਕਲਕਾਫ਼ਲਾ’ਵੱਲੋਂਵਾਤਾਵਰਨ