ਐਂਪਲਾਈਜ਼ ਫੈਡਰੇਸ਼ਨ ਏਟਕ ਕਾਦੀਆਂ ਦੇ ਅਹੁਦੇਦਾਰ ਚੁਣੇ
ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਏਟਕ ਮੰਡਲ ਯੂਨਿਟ ਕਾਦੀਆਂ ਦੀ ਚੋਣ ਪਿਆਰਾ ਸਿੰਘ ਭਾਮੜੀ ਅਤੇ ਕੁਲਦੀਪ ਸਿੰਘ ਅਠਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਲ ਵਿਸ਼ੇਸ਼ ਤੌਰ ’ਤੇ ਸਰਕਲ ਗੁਰਦਾਸਪੁਰ ਦੇ ਪ੍ਰਧਾਨ ਬਲਵਿੰਦਰ ਉਦੀਪੁਰ ਅਤੇ ਮੀਤ ਪ੍ਰਧਾਨ ਸਾਹਿਬ ਸਿੰਘ ਧਾਲੀਵਾਲ ਬਤੌਰ ਨਿਗਰਾਨ ਸ਼ਮਲ ਹੋਏ। ਕਾਮਰੇਡ ਬਲਵਿੰਦਰ ਉਦੀਪੁਰ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਬਿਜਲੀ ਸੋਧ ਬਿੱਲ-2025 ਪਾਸ ਕਰਨ ਜਾ ਰਹੀ ਹੈ, ਜਿਸ ਨਾਲ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਦਾ ਰਾਹ ਪੱਧਰਾ ਹੋ ਜਾਵੇਗਾ। ਇਸ ਲਈ ਸਾਨੂੰ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਮੌਕੇ ਯੂਨਿਟ ਕਾਦੀਆਂ ਦੀ ਜਥੇਬੰਦੀ ਦੀ ਜਥੇਬੰਦਕ ਚੋਣ ਕੀਤੀ ਗਈ ਜਿਸ ਵਿੱਚ ਹਰਪ੍ਰੀਤ ਸਿੰਘ ਪ੍ਰਧਾਨ, ਕੁਲਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਮੀਤ ਪ੍ਰਧਾਨ, ਮੋਹਿਤ ਕੁਮਾਰ, ਸਕੱਤਰ ਦਲਜੀਤ ਸਿੰਘ ਸਿੱਧਵਾਂ, ਸਹਾਇਕ ਸਕੱਤਰ ਸੁਖਵਿੰਦਰ ਸਿੰਘ, ਯਾਦਵਿੰਦਰ ਸਿੰਘ, ਬਲਜੀਤ ਸਿੰਘ, ਖਜ਼ਾਨਚੀ ਰਛਪਾਲ ਸਿੰਘ, ਮਨਦੀਪ ਰਾਮ, ਗੁਰਭੇਜ ਸਿੰਘ ਅਤੇ ਮੁੱਖ ਸਲਾਹਕਾਰ ਸਾਥੀ ਪਿਆਰਾ ਸਿੰਘ ਭਾਮੜੀ ਚੁਣੇ ਗਏ।
