ਸਮਰਾਟ ਮੇਹਰ ਭੋਜ ਦੀ ਜੈਯੰਤੀ ਮਨਾਈ
ਅਖ਼ਿਲ ਭਾਰਤੀਆ ਵੀਰ ਗੁੱਰਜਰ (ਗੁੱਜਰ) ਮਹਾਂ ਸਭਾ ਵੱਲੋਂ ਗਰਲਜ਼ ਕਾਲਜ ਰੱਤੇਵਾਲ ਵਿੱਚ ਚੱਕਰਵਰਤੀ ਗੁੱਰਜ਼ਰ (ਗੁੱਜਰ) ਸਮਰਾਟ ਮੇਹਰ ਭੋਜ ਮਹਾਨ ਦੀ ਜੈਯੰਤੀ ਅਤੇ ਕੌਮਾਂਤਰੀ ਗੁੱਰਜਰ ਦਿਵਸ ਮਨਾਇਆ ਗਿਆ। ਸਮਾਗਮ ਵਿੱਚ ਅਖਿਲ ਭਾਰਤੀਆ ਵੀਰ ਗੁੱਰਜਰ ਮਹਾਂ ਸਭਾ ਦੇ ਕੌਮੀ ਕਾਰਜਕਾਰਨੀ ਮੈਂਬਰ ਪ੍ਰੋ....
Advertisement
ਅਖ਼ਿਲ ਭਾਰਤੀਆ ਵੀਰ ਗੁੱਰਜਰ (ਗੁੱਜਰ) ਮਹਾਂ ਸਭਾ ਵੱਲੋਂ ਗਰਲਜ਼ ਕਾਲਜ ਰੱਤੇਵਾਲ ਵਿੱਚ ਚੱਕਰਵਰਤੀ ਗੁੱਰਜ਼ਰ (ਗੁੱਜਰ) ਸਮਰਾਟ ਮੇਹਰ ਭੋਜ ਮਹਾਨ ਦੀ ਜੈਯੰਤੀ ਅਤੇ ਕੌਮਾਂਤਰੀ ਗੁੱਰਜਰ ਦਿਵਸ ਮਨਾਇਆ ਗਿਆ। ਸਮਾਗਮ ਵਿੱਚ ਅਖਿਲ ਭਾਰਤੀਆ ਵੀਰ ਗੁੱਰਜਰ ਮਹਾਂ ਸਭਾ ਦੇ ਕੌਮੀ ਕਾਰਜਕਾਰਨੀ ਮੈਂਬਰ ਪ੍ਰੋ. ਨਰਿੰਦਰ ਭੂੰਬਲਾ ਤੇ ਹੋਰਾਂ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ| ਉਨ੍ਹਾਂ ਕਿਹਾ ਕਿ ਗੁੱਜਰ ਬਰਾਦਰੀ ਸ਼ਾਨਮੱਤਾ ਇਤਿਹਾਸ ਹੈ ਇਸ ਨੂੰ ਹਰ ਕੀਮਤ ’ਤੇ ਬਰਕਰਾਰ ਰੱਖਿਆ ਜਾਵੇਗਾ| ਇਸ ਮੌਕੇ ਕਾਬਲ ਸਿੰਘ ਚੇਚੀ, ਗਿਆਨ ਕਟਾਰੀਆ ਅਤੇ ਮਾਸਟਰ ਰਵਿੰਦਰ ਕਸਾਣਾ ਸੂਰਾਪੁਰੀ ਨੇ ਵੀ ਸਮਰਾਟ ਮੇਹਰ ਭੋਜ ਮਹਾਨ ਦੇ ਜੀਵਨ, ਉਨ੍ਹਾਂ ਵੱਲੋਂ ਕੀਤੇ ਗਏ ਬਹਾਦਰੀ ਦੇ ਕਿੱਸਿਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਬਲਵੀਰ, ਬਲਰਾਮ, ਨਰੇਸ਼, ਧਰਮਵੀਰ ਚੇਚੀ ਮਾਲੇਵਾਲ, ਜਸਪਾਲ ਚੇਚੀ ਮਾਲੇਵਾਲ, ਧਰਮਵੀਰ ਬਾਗੋਵਾਲ, ਕਪੂਰ ਚੰਦ, ਡਾ. ਜਸਵਿੰਦਰ ਥਾਨਵਾਲਾ, ਧਰਮਿੰਦਰ ਬਜਾੜ, ਗੁਰਸ਼ਕਤੀ ਬਾਗੜੀ ਮੋਹਣ ਮਾਜਰਾ ਤੇ ਇਲਾਕਾ ਨਿਵਾਸੀ ਹਾਜ਼ਰ ਸਨ।
Advertisement
Advertisement