ਬਿਜਲੀ ਚੋਰੀ ਕਰਨ ਵਾਲਿਆਂ ਨੂੰ 4.81 ਲੱਖ ਦਾ ਜੁਰਮਾਨਾ
ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕੌਮ ਨੇ ਸਖ਼ਤ ਕਾਰਵਾਈ ਕੀਤੀ ਹੈ। ਪਾਵਰਕੌਮ ਦੀਆਂ ਟੀਮਾਂ ਨੇ ਵੱਖ-ਵੱਖ ਡਿਵੀਜ਼ਨਾਂ ਦੇ ਅਧੀਨ ਆਉਂਦੇ 1280 ਘਰਾਂ ’ਚ ਛਾਪੇ ਮਾਰੇ। ਈਸਟ ਡਿਵੀਜ਼ਨ ਨੇ 295, ਕੈਂਟ ਦੇ 197, ਮਾਡਲ ਟਾਊਨ ਦੇ 328, ਵੈਸਟ ਦੇ 221 ਅਤੇ...
Advertisement
ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕੌਮ ਨੇ ਸਖ਼ਤ ਕਾਰਵਾਈ ਕੀਤੀ ਹੈ। ਪਾਵਰਕੌਮ ਦੀਆਂ ਟੀਮਾਂ ਨੇ ਵੱਖ-ਵੱਖ ਡਿਵੀਜ਼ਨਾਂ ਦੇ ਅਧੀਨ ਆਉਂਦੇ 1280 ਘਰਾਂ ’ਚ ਛਾਪੇ ਮਾਰੇ। ਈਸਟ ਡਿਵੀਜ਼ਨ ਨੇ 295, ਕੈਂਟ ਦੇ 197, ਮਾਡਲ ਟਾਊਨ ਦੇ 328, ਵੈਸਟ ਦੇ 221 ਅਤੇ ਫਗਵਾੜਾ ਡਿਵੀਜ਼ਨ ਨੇ 239 ਘਰਾਂ ਦੇ ਬਿਜਲੀ ਮੀਟਰਾਂ ਦੀ ਜਾਂਚ ਕੀਤੀ। ਇਸ ਦੌਰਾਨ 23 ਖਪਤਕਾਰ ਬਿਜਲੀ ਚੋਰੀ ਕਰਦੇ ਪਾਏ ਗਏ, ਜਿਨ੍ਹਾਂ ’ਤੇ ਵਿਭਾਗ ਨੇ 4.81 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਹੈ। ਪਾਵਰਕੌਮ ਦੀਆਂ ਟੀਮਾਂ ਸਵੇਰੇ ਹੀ ਫੀਲਡ ’ਚ ਨਿਕਲੀਆਂ ਸਨ। ਪਾਵਰਕੌਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ’ਤੇ ਜੁਰਮਾਨਾ ਲਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਹੈ, ਜੇ ਕੋਈ ਬਿਜਲੀ ਚੋਰੀ ਕਰਨ ਵਾਲੇ ਦਾ ਨਾਂ ਦੱਸਦਾ ਹੈ ਤਾਂ ਉਸ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਡਿਫਾਲਟਰਾਂ ਨੂੰ ਜਲਦੀ ਬਿੱਲ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ।
Advertisement
Advertisement