ਸੜਕ ਹਾਦਸੇ ਵਿੱਚ ਬਜ਼ੁਰਗ ਦੀ ਮੌਤ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 30 ਜਨਵਰੀ ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਨੇੜੇ ਹਨੂਮਾਨ ਮੰਦਿਰ ਡਾਬਾ ਕੱਟ ਕੋਲ ਇੱਕ ਅਣਪਛਾਤੇ ਵਾਹਨ ਚਾਲਕ ਦੀ ਟੱਕਰ ਨਾਲ ਬਜ਼ੁਰਗ ਦੀ ਮੌਤ ਹੋ ਗਈ। ਇਸ ਸਬੰਧੀ ਮੁੱਹਲਾ ਵਿਜੈਇੰਦਰ ਨਗਰ ਜੈਨ ਕਲੋਨੀ ਡਾਬਾ ਰੋਡ ਵਾਸੀ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਜਨਵਰੀ
Advertisement
ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਨੇੜੇ ਹਨੂਮਾਨ ਮੰਦਿਰ ਡਾਬਾ ਕੱਟ ਕੋਲ ਇੱਕ ਅਣਪਛਾਤੇ ਵਾਹਨ ਚਾਲਕ ਦੀ ਟੱਕਰ ਨਾਲ ਬਜ਼ੁਰਗ ਦੀ ਮੌਤ ਹੋ ਗਈ। ਇਸ ਸਬੰਧੀ ਮੁੱਹਲਾ ਵਿਜੈਇੰਦਰ ਨਗਰ ਜੈਨ ਕਲੋਨੀ ਡਾਬਾ ਰੋਡ ਵਾਸੀ ਸੁਪ੍ਰੀਆ ਜੈਨ ਨੇ ਦੱਸਿਆ ਕਿ ਉਸ ਦੇ ਪਿਤਾ ਸੁਭਾਸ਼ ਕੁਮਾਰ ਜੈਨ (63) ਕੰਮ ਤੋਂ ਘਰ ਆ ਰਹੇ ਸਨ ਤਾਂ ਡਾਬਾ ਕੱਟ ਨੇੜੇ ਹਨੂਮਾਨ ਮੰਦਰ ਕੋਲ ਇੱਕ ਤੇਜ਼ ਰਫ਼ਤਾਰ ਵਾਹਨ ਚਾਲਕ ਨੇ ਉਸ ਦੇ ਪਿਤਾ ਨੂੰ ਫੇਟ ਮਾਰ ਦਿੱਤੀ ਤੇ ਫਰਾਰ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਸੁਭਾਸ਼ ਕੁਮਾਰ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣੇਦਾਰ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਪੋਸਟ ਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
Advertisement
