ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਖ਼ਤ ਹਜ਼ੂਰ ਸਾਹਿਬ ’ਚ ਦਸਹਿਰਾ ਮਨਾਇਆ

ਨਿਹੰਗ ਜਥੇਬੰਦੀਆਂ, ਕੀਰਤਨੀ ਜਥੇ ਤੇ ਵੱਡੀ ਗਿਣਤੀ ਸੰਗਤ ਵੱਲੋਂ ਸ਼ਮੂਲੀਅਤ
Advertisement
ਤਖ਼ਤ ਹਜ਼ੂਰ ਅੱਬਚਲ ਨਗਰ ਸਾਹਿਬ ਵਿੱਚ ਦਸਹਿਰੇ ਮਨਾਇਆ ਗਿਆ। ਪੁਰਾਣੀ ਮਰਿਆਦਾ ਅਨੁਸਾਰ 22 ਸਤੰਬਰ ਤੋਂ 2 ਅਕਤੂਬਰ ਤੱਕ ਦਸਮ ਗ੍ਰੰਥ ਦੀ ਬਾਣੀ ਦੇ ਰੋਜ਼ਾਨਾ ਪਾਠ ਹੋਏ। 29 ਸਤੰਬਰ ਤੋਂ ਧਾਰਮਿਕ ਦੀਵਾਨਾਂ ਦੀ ਸ਼ੁਰੂਆਤ ਹੋਈ ਜਿੱਥੇ ਪੰਥਕ ਕਵੀਸ਼ਰੀ ਅਤੇ ਢਾਡੀ ਜਥਿਆਂ ਨੇ ਹਾਜ਼ਰੀ ਭਰੀ।

ਪਹਿਲੀ ਅਕਤੂਬਰ ਦੀ ਰਾਤ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸੰਤ ਬਾਬਾ ਜੋਗਿੰਦਰ ਸਿੰਘ ਮੋਨੀ ਦੀ ਯਾਦ ’ਚ ਬਾਬਾ ਕੁਲਵੰਤ ਸਿੰਘ ਅਤੇ ਸਮੂਹ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਕੀਰਤਨ ਦਰਬਾਰ ਕੀਤਾ ਗਿਆ। ਇਸ ਮੌਕੇ ਮੁੱਖ ਪ੍ਰਬੰਧਕ ਗੁਰਦੁਆਰਾ ਬੋਰਡ ਡਾ. ਵਿਜੈ ਸਤਬੀਰ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਦੋ ਅਕਤੂਬਰ ਨੂੰ ਦੁਪਹਿਰ ਚਾਰ ਵਜੇ ਦਸਹਿਰੇ ਦਾ ਮਹੱਲਾ ਆਰੰਭ ਹੋਇਆ। ਇਹ ਮਹੱਲਾ ਵੱਖ-ਵੱਖ ਮਾਰਗਾਂ ਰਾਹੀਂ ਲੰਘਦਾ ਹੋਇਆ ਰਾਤ 11 ਵਜੇ ਤਖ਼ਤ ਸਾਹਿਬ ’ਤੇ ਪੁੱਜ ਕੇ ਸਮਾਪਤ ਹੋਇਆ।

Advertisement

ਇਸ ਵਿੱਚ ਜਥੇਦਾਰ ਬਾਬਾ ਕੁਲਵੰਤ ਸਿੰਘ, ਪੰਜ ਪਿਆਰੇ, ਗਤਕਾ ਪਾਰਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਦਲ ਪੰਥ, ਕੀਰਤਨੀ ਜਥੇ ਸਣੇ ਵੱਡੀ ਗਿਣਤੀ ਸੰਗਤ ਨੇ ਸ਼ਾਮਲ ਹੋ ਕੇ ਸ਼ਰਧਾ ਪ੍ਰਗਟ ਕੀਤੀ। ਦੇਸ਼-ਵਿਦੇਸ਼ ਤੋਂ ਪਹੁੰਚੀ ਸੰਗਤ ਨੇ ਵੀ ਇਸ ਮਹੱਲੇ ਵਿੱਚ ਸ਼ਿਰਕਤ ਕੀਤੀ। ਪੁਰਾਣੀ ਮਰਿਆਦਾ ਅਨੁਸਾਰ ‘ਹੱਲਾ ਬੋਲ’ ਦੀ ਰਵਾਇਤ ਵੀ ਨਿਭਾਈ ਗਈ, ਜੋ ਚਿਖਲਵਾੜੀ ਚੌਕ ਵਿੱਚ ਅਰਦਾਸ ਉਪਰੰਤ ਸਮਾਪਤ ਹੋਈ। ਇਸ ਮੌਕੇ ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ ਅਤੇ ਨਿਹੰਗ ਸਿੰਘ ਬੁੱਢਾ ਦਲ ਸਣੇ ਕਈ ਜਥੇਬੰਦੀਆਂ ਦੇ ਮੁਖੀ ਹਜ਼ੂਰ ਸਾਹਿਬ ਪੁਜੇ।

 

Advertisement
Show comments