ਤਖ਼ਤ ਹਜ਼ੂਰ ਸਾਹਿਬ ’ਚ ਦਸਹਿਰਾ ਮਨਾਇਆ
ਪਹਿਲੀ ਅਕਤੂਬਰ ਦੀ ਰਾਤ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸੰਤ ਬਾਬਾ ਜੋਗਿੰਦਰ ਸਿੰਘ ਮੋਨੀ ਦੀ ਯਾਦ ’ਚ ਬਾਬਾ ਕੁਲਵੰਤ ਸਿੰਘ ਅਤੇ ਸਮੂਹ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਕੀਰਤਨ ਦਰਬਾਰ ਕੀਤਾ ਗਿਆ। ਇਸ ਮੌਕੇ ਮੁੱਖ ਪ੍ਰਬੰਧਕ ਗੁਰਦੁਆਰਾ ਬੋਰਡ ਡਾ. ਵਿਜੈ ਸਤਬੀਰ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਦੋ ਅਕਤੂਬਰ ਨੂੰ ਦੁਪਹਿਰ ਚਾਰ ਵਜੇ ਦਸਹਿਰੇ ਦਾ ਮਹੱਲਾ ਆਰੰਭ ਹੋਇਆ। ਇਹ ਮਹੱਲਾ ਵੱਖ-ਵੱਖ ਮਾਰਗਾਂ ਰਾਹੀਂ ਲੰਘਦਾ ਹੋਇਆ ਰਾਤ 11 ਵਜੇ ਤਖ਼ਤ ਸਾਹਿਬ ’ਤੇ ਪੁੱਜ ਕੇ ਸਮਾਪਤ ਹੋਇਆ।
ਇਸ ਵਿੱਚ ਜਥੇਦਾਰ ਬਾਬਾ ਕੁਲਵੰਤ ਸਿੰਘ, ਪੰਜ ਪਿਆਰੇ, ਗਤਕਾ ਪਾਰਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਦਲ ਪੰਥ, ਕੀਰਤਨੀ ਜਥੇ ਸਣੇ ਵੱਡੀ ਗਿਣਤੀ ਸੰਗਤ ਨੇ ਸ਼ਾਮਲ ਹੋ ਕੇ ਸ਼ਰਧਾ ਪ੍ਰਗਟ ਕੀਤੀ। ਦੇਸ਼-ਵਿਦੇਸ਼ ਤੋਂ ਪਹੁੰਚੀ ਸੰਗਤ ਨੇ ਵੀ ਇਸ ਮਹੱਲੇ ਵਿੱਚ ਸ਼ਿਰਕਤ ਕੀਤੀ। ਪੁਰਾਣੀ ਮਰਿਆਦਾ ਅਨੁਸਾਰ ‘ਹੱਲਾ ਬੋਲ’ ਦੀ ਰਵਾਇਤ ਵੀ ਨਿਭਾਈ ਗਈ, ਜੋ ਚਿਖਲਵਾੜੀ ਚੌਕ ਵਿੱਚ ਅਰਦਾਸ ਉਪਰੰਤ ਸਮਾਪਤ ਹੋਈ। ਇਸ ਮੌਕੇ ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ ਅਤੇ ਨਿਹੰਗ ਸਿੰਘ ਬੁੱਢਾ ਦਲ ਸਣੇ ਕਈ ਜਥੇਬੰਦੀਆਂ ਦੇ ਮੁਖੀ ਹਜ਼ੂਰ ਸਾਹਿਬ ਪੁਜੇ।