ਡੀਐੱਸਪੀ ਸੰਦੀਪ ਕੁਮਾਰ ਦਾ ਸਨਮਾਨ
ਫਗਵਾੜਾ: ਰਾਮਗੜ੍ਹੀਆ ਕਾਲਜ ਵਿੱਚ ਪੁਰਾਣੇ ਵਿਦਿਆਰਥੀ ਸੰਦੀਪ ਕੁਮਾਰ ਓਲੰਪੀਅਨ ਦੀ ਡੀਐੱਸਪੀ ਵਜੋਂ ਤਰੱਕੀ ਹੋਣ ’ਤੇ ਕਾਲਜ ਵੱਲੋਂ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਆਰਈਸੀ ਪ੍ਰਧਾਨ ਮਨਪ੍ਰੀਤ ਕੌਰ ਭੋਗਲ ਨੇ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਸੰਦੀਪ ਕੁਮਾਰ ਦੇ...
Advertisement
ਫਗਵਾੜਾ: ਰਾਮਗੜ੍ਹੀਆ ਕਾਲਜ ਵਿੱਚ ਪੁਰਾਣੇ ਵਿਦਿਆਰਥੀ ਸੰਦੀਪ ਕੁਮਾਰ ਓਲੰਪੀਅਨ ਦੀ ਡੀਐੱਸਪੀ ਵਜੋਂ ਤਰੱਕੀ ਹੋਣ ’ਤੇ ਕਾਲਜ ਵੱਲੋਂ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਆਰਈਸੀ ਪ੍ਰਧਾਨ ਮਨਪ੍ਰੀਤ ਕੌਰ ਭੋਗਲ ਨੇ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਸੰਦੀਪ ਕੁਮਾਰ ਦੇ ਕਾਲਜ ਨਾਲ ਪੁਰਾਣੇ ਸਬੰਧਾਂ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਦੀ ਕਾਬਲੀਅਤ ਦੀ ਸ਼ਲਾਘਾ ਕੀਤੀ। ਇਸ ਮੌਕੇ ਗਗਨਦੀਪ ਸਿੰਘ ਢੱਟ, ਗਗਨਦੀਪ ਕਾਲੜਾ, ਗੁਰਵਿੰਦਰ ਸਿੰਘ ਬਾਹੜਾ, ਅਰਜੁਨਾ ਅਵਾਰਡੀ ਤਾਰਾ ਸਿੰਘ, ਡੀ.ਐਸ.ਪੀ ਮਨਜੀਤ ਸਿੰਘ, ਗੁਰਨਾਮ ਸਿੰਘ (ਨੈਸ਼ਨਲ ਕੋਚ), ਸਤਵੰਤ ਸਿੰਘ, ਜਸਵੀਰ ਸਿੰਘ ਜੱਸੀ, ਰਣਜੀਤ ਸਿੰਘ ਖੋਜੇਵਾਲ, ਹਰਮੇਸ ਲਾਲ ਸਟੇਟ ਐਵਾਰਡੀ, ਅਵਤਾਰ ਚੰਦ ਕੋਚ ਫਲੌਰ ਦੇ ਨਾਲ ਕਾਲਜ ਦੇ ਸਟਾਫ਼ ਮੈਂਬਰ ਸ਼ਾਮਿਲ ਸਨ। ਪੱਤਰ ਪ੍ਰੇਰਕ
Advertisement
Advertisement
