ਡਰਾਈਵਰ ਕਤਲ ਮਾਮਲਾ: ਰੋਡਵੇਜ਼ ਵਰਕਰਾਂ ਨੇ ਹਾਈਵੇਅ ਜਾਮ ਕੀਤਾ
ਯੂਨੀਅਨ ਅਤੇ ਅਧਿਕਾਰੀਆਂ ਵਿਚਕਾਰ ਮੀਟਿੰਗ ਬੇਸਿੱਟਾ ਰਹੀ
Advertisement
ਕੁਰਾਲੀ ਵਿੱਚ ਪੰਜਾਬ ਰੋਡਵੇਜ਼ ਜਲੰਧਰ ਡਿੱਪੂ-1 ਦੇ ਡਰਾਈਵਰ ਜਗਜੀਤ ਦੀ ਰਾਡ ਨਾਲ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਯੂਨੀਅਨ ਅਤੇ ਅਧਿਕਾਰੀਆਂ ਵਿਚਕਾਰ ਇੱਕ ਘੰਟਾ ਚੱਲੀ ਮੀਟਿੰਗ ਬੇਸਿੱਟਾ ਰਹੀ। ਸਿੱਟੇ ਵਜੋਂ, ਜਲੰਧਰ ਰੋਡਵੇਜ਼ ਡਿੱਪੂ ਦੇ ਡਰਾਈਵਰਾਂ ਅਤੇ ਕੰਡਕਟਰਾਂ ਆਵਾਜਾਈ ਜਾਮ ਕਰ ਦਿੱਤੀ। ਇਸ ਤੋਂ ਪਹਿਲਾਂ ਬੁੱਧਵਾਰ ਸ਼ਾਮ ਨੂੰ 200 ਰੋਡਵੇਜ਼ ਬੱਸਾਂ ਡਿੱਪੂ ਦੇ ਅੰਦਰ ਖੜ੍ਹੀਆਂ ਸਨ। ਡਰਾਈਵਰ ਜਗਜੀਤ ਸਿੰਘ ਦੀ ਲਾਸ਼ ਸ਼ੁੱਕਰਵਾਰ ਦੁਪਹਿਰ ਨੂੰ ਉੱਥੇ ਲਿਆਂਦੀ ਗਈ। ਡਰਾਈਵਰਾਂ ਅਤੇ ਕੰਡਕਟਰਾਂ ਨੇ ਲਾਸ਼ ਡਿੱਪੂ ਦੇ ਬਾਹਰ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ। ਜਗਜੀਤ ਸਿੰਘ ਦਾ ਭਰਾ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੈ। ਉਸ ਨੇ ਕਿਹਾ ਕਿ ਉਹ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ ਇੱਕ ਕਰੋੜ ਰੁਪਏ ਦੀ ਮੰਗ ਕਰ ਰਹੇ ਹਨ। ਉਹ ਖੁਦ ਮਿਸਤਰੀ ਦਾ ਕੰਮ ਕਰਦਾ ਹੈ ਤੇ ਪਰਿਵਾਰ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਹੈ।
ਇਸ ਦੌਰਾਨ, ਜਲੰਧਰ ਰੋਡਵੇਜ਼ ਡਿੱਪੂ-1 ਦੇ ਪ੍ਰਧਾਨ ਵਿਕਰਮਜੀਤ ਸਿੰਘ ਨੇ ਕਿਹਾ ਕਿ ਐੱਸ ਐੱਸ ਪੀ ਅਤੇ ਡੀ ਐੱਸ ਪੀ, ਜਲੰਧਰ ਦੇ ਜੀ ਐੱਮ ਨਾਲ ਲਗਭਗ ਇੱਕ ਘੰਟਾ ਚੱਲੀ ਮੀਟਿੰਗ ਬੇਸਿੱਟਾ ਰਹੀ। ਡਿੱਪੂ-1 ਦੇ ਪ੍ਰਧਾਨ ਵਿਕਰਮਜੀਤ ਸਿੰਘ ਨੇ ਕਿਹਾ ਕਿ ਜੇਕਰ ਕੋਈ ਹੱਲ ਨਾ ਨਿਕਲਿਆ ਤਾਂ ਪ੍ਰਦਰਸ਼ਨ ਰਾਤ ਭਰ ਜਾਰੀ ਰਹੇਗਾ। ਸਵੇਰੇ ਉਹ ਤਰਨ ਤਾਰਨ ਜਾਣਗੇ ਅਤੇ ਟਰਾਂਸਪੋਰਟ ਮੰਤਰੀ ਦੇ ਘਰ ਦੇ ਸਾਹਮਣੇ ਲਾਸ਼ ਰੱਖ ਕੇ ਪ੍ਰਦਰਸ਼ਨ ਕਰਨਗੇ। ਆਰਜ਼ੀ ਕਰਮਚਾਰੀ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਚੰਨਣ ਸਿੰਘ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਜਗਜੀਤ ਸਿੰਘ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ 1 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਨਹੀਂ ਕਰਦੀ ਹੈ ਤਾਂ ਪੰਜਾਬ ਭਰ ਦੇ ਸਾਰੇ 27 ਡਿੱਪੂਆਂ ਦੀਆਂ ਰੋਡਵੇਜ਼ ਬੱਸਾਂ ਬੰਦ ਕਰ ਦਿੱਤੀਆਂ ਜਾਣਗੀਆਂ।
Advertisement
Advertisement
