ਕਾਰ ਪਲਟਣ ਕਾਰਨ ਚਾਲਕ ਦੀ ਮੌਤ
ਬੱਸ ਅੱਡੇ ਫਲਾਈਓਵਰ ’ਤੇ ਤੇਜ਼ ਰਫ਼ਤਾਰ ਕਾਰ ਦੇ ਪਲਟ ਜਾਣ ਕਾਰਨ ਵਾਪਰੇ ਹਾਦਸੇ ਦੌਰਾਨ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਪਛਾਣ ਅੰਮ੍ਰਿਤਪਾਲ ਵਾਸੀ ਚਗਿੱਟੀ ਜਲੰਧਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਬਸਤੀਆਂ ਦੇ ਖੇਤਰ ’ਚ...
Advertisement
ਬੱਸ ਅੱਡੇ ਫਲਾਈਓਵਰ ’ਤੇ ਤੇਜ਼ ਰਫ਼ਤਾਰ ਕਾਰ ਦੇ ਪਲਟ ਜਾਣ ਕਾਰਨ ਵਾਪਰੇ ਹਾਦਸੇ ਦੌਰਾਨ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਪਛਾਣ ਅੰਮ੍ਰਿਤਪਾਲ ਵਾਸੀ ਚਗਿੱਟੀ ਜਲੰਧਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਬਸਤੀਆਂ ਦੇ ਖੇਤਰ ’ਚ ਬਾਬੂ ਜਗਜੀਵਨ ਰਾਮ ਚੌਕ ਨੇੜੇ ਲੈਬਾਰਟਰੀ ਚਲਾਉਂਦਾ ਸੀ। ਵੀਰਵਾਰ ਰਾਤ ਉਹ ਜਦੋਂ ਆਪਣੀ ਕਾਰ ’ਚ ਕੰਮ ਤੋਂ ਘਰ ਜਾ ਰਿਹਾ ਸੀ ਤਾਂ ਬੀਐੱਮਸੀ ਚੌਕ ਵੱਲੋਂ ਬੀਐੱਸਐੱਫ਼ ਚੌਕ ਜਾਂਦੇ ਸਮੇਂ ਰਾਤ ਕਰੀਬ 9.15 ਵਜੇ ਉਸ ਦੀ ਕਾਰ ਬੱਸ ਅੱਡੇ ਵਾਲੇ ਫਲਾਈਓਵਰ ’ਤੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਤੇ ਅੰਮ੍ਰਿਤਪਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਨਵੀਂ ਬਾਰਾਂਦਰੀ ਦੀ ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ।
Advertisement
Advertisement