ਕੁੱਤੇ ਕਾਰਨ ਹੋਈ ਤਰਕਾਰ; ਮਹਿਲਾ ਦੀ ਕੁੱਟਮਾਰ
ਕੁੱਤੇ ਨੂੰ ਪਾਰਕ ’ਚੋਂ ਭਜਾ ਦੇਣ ਦੇ ਮਾਮਲੇ ਨੂੰ ਲੈ ਕੇ ਹੋਏ ਤਕਰਾਰ ਕਾਰਨ ਮਹਿਲਾ ਦੀ ਕੁੱਟਮਾਰ ਕਰਨ ਦੇ ਸਬੰਧ ’ਚ ਸਦਰ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਫੂਲਾਮਤੀ ਪਤਨੀ ਮੇਵਾ ਲਾਲ ਵਾਸੀ ਬਰਨਾ ਨੇ...
Advertisement
ਕੁੱਤੇ ਨੂੰ ਪਾਰਕ ’ਚੋਂ ਭਜਾ ਦੇਣ ਦੇ ਮਾਮਲੇ ਨੂੰ ਲੈ ਕੇ ਹੋਏ ਤਕਰਾਰ ਕਾਰਨ ਮਹਿਲਾ ਦੀ ਕੁੱਟਮਾਰ ਕਰਨ ਦੇ ਸਬੰਧ ’ਚ ਸਦਰ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ।
ਸ਼ਿਕਾਇਤ ਕਰਤਾ ਫੂਲਾਮਤੀ ਪਤਨੀ ਮੇਵਾ ਲਾਲ ਵਾਸੀ ਬਰਨਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 4 ਅਕਤੂਬਰ ਨੂੰ ਉਹ ਆਣੀ ਬਾਹਰ ਬਗੀਚੀ ’ਚ ਗਈ ਸੀ ਕਿ ਉਨ੍ਹਾਂ ਦੇ ਗੁਆਂਢੀ ਮਨਜਿੰਦਰ ਸਿੰਘ ਉਰਫ਼ ਸੰਨੀ ਉਕਤ ਦਾ ਕੁੱਤਾ ਬਗੀਚੀ ’ਚ ਬੈਠਾ ਸੀ ਜਿਸ ਨੂੰ ਉਸਨੇ ਡੰਡੇ ਨਾਲ ਭੱਜਾ ਦਿੱਤਾ ਜਿਸ ਤੇ ਛੱਤ ਉੱਪਰ ਖੜ੍ਹੇ ਮਨਜਿੰਦਰ ਸਿੰਘ ਨੇ ਕਿਹਾ ਕਿ ਕੁੱਤੇ ਨੂੰ ਕਿਉਂ ਮਾਰਿਆ ਹੈ ਜਿਸ ’ਤੇ ਉਨ੍ਹਾਂ ਵੱਲੋਂ ਉਸ ਦੇ ਰੋੜੇ ਮਾਰੇ ਤੇ ਉਸਦੇ ਘਰ ਆ ਕੇ ਵਿਹੜੇ ’ਚ ਉਸ ਦੀ ਕੁੱਟਮਾਰ ਕੀਤੀ। ਪੁਲੀਸ ਨੇ ਮਨਜਿੰਦਰ ਸਿੰਘ ਉਰਫ਼ ਸਨੀ ਵਾਸੀ ਬਰਨਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement