ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੋਆਬਾ ਕਬੱਡੀ ਲੀਗ ਸਮਾਪਤ

ਦੋਆਬਾ ਕਬੱਡੀ ਲੀਗ ਸੀਜ਼ਨ-10 ਸ਼ਾਨੋਂ/ਸ਼ੌਕਤ ਨਾਲ ਸਮਾਪਤ ਹੋ ਗਈ। ਆਖਰੀ ਦਿਨ ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨਿਮਾਜ਼ੀਪੁਰ ਨੇ ਮਹਿਮਾਨਾਂ  ਨੂੰ ਜੀ ਆਇਆ ਕਿਹਾ। ਲੀਗ ਦੌਰਾਨ 10 ਪਿੰਡਾਂ ਵਿਚ ਕਬੱਡੀ ਦੇ ਮੈਚ ਕਰਵਾਏ ਗਏ। ਸਮਾਗਮ ’ਚ ਮੁੱਖ ਮਹਿਮਾਨ ਕਬੱਡੀ ਖਿਡਾਰੀ ਕਿੰਦਾ...
ਕਬੱਡੀ ਕੋਚ ਤੇ ਮਹਿਮਾਨ ਖਿਡਾਰੀ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਖੋਸਲਾ
Advertisement

ਦੋਆਬਾ ਕਬੱਡੀ ਲੀਗ ਸੀਜ਼ਨ-10 ਸ਼ਾਨੋਂ/ਸ਼ੌਕਤ ਨਾਲ ਸਮਾਪਤ ਹੋ ਗਈ। ਆਖਰੀ ਦਿਨ ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨਿਮਾਜ਼ੀਪੁਰ ਨੇ ਮਹਿਮਾਨਾਂ  ਨੂੰ ਜੀ ਆਇਆ ਕਿਹਾ। ਲੀਗ ਦੌਰਾਨ 10 ਪਿੰਡਾਂ ਵਿਚ ਕਬੱਡੀ ਦੇ ਮੈਚ ਕਰਵਾਏ ਗਏ। ਸਮਾਗਮ ’ਚ ਮੁੱਖ ਮਹਿਮਾਨ ਕਬੱਡੀ ਖਿਡਾਰੀ ਕਿੰਦਾ ਬਿਹਾਰੀਪੁਰ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ’ਚ ਖੇਡਾਂ ਹੀ ਕਾਰਗਰ ਸਾਧਨ ਹਨ। ਵਿਸ਼ੇਸ਼ ਮਹਿਮਾਨ ਨੰਨੀ ਗੋਪਾਲਪੁਰ ਤੇ ਕੁਲਵਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਖੇਡਾਂ ਅਨੁਸ਼ਾਸ਼ਨ ਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਕਬੱਡੀ ਲੀਗ ’ਚ ਹਰਮਨ ਕਾਉਂਕੇ, ਆਸ਼ੂ ਲਸਾੜਾ, ਸੌਰਵ ਸ਼ਾਹਪੁਰ, ਜਿੰਦੀ ਮੂਸੇਵਾਲ, ਜਤਿਨ ਮੱਲ੍ਹੀਆ ਸਰਵੋਤਮ ਧਾਵੀ ਤੇ ਬਿੰਦੂ ਹਰਿਆਣਾ, ਨੇਕਾ ਜਗਰਾਲ, ਗੱਗੀ ਗੁੱਜਰ,ਗੋਪੀ ਕਡਿਆਣਾ ਤੇ ਸੰਜੂ ਡਵਿੰਡਾ ਅਹਿਰਾਣਾ ਸਰਵੋਤਮ ਜਾਫੀ ਚੁਣੇ ਗਏ, ਜਿਨ੍ਹਾਂ ਨੂੰ ਮੋਟਰਸਾਈਕਲਾਂ, ਸੋਨੇ ਦੀਆਂ ਮੁੰਦੀਆਂ, ਫਰਿੱਜ਼ਾਂ, ਵਾਸ਼ਿੰਗ ਮਸ਼ੀਨਾਂ ਅਤੇ ਐੱਲ ਸੀ ਡੀਜ਼ ਨਾਲ ਸਨਮਾਨ ਕੀਤਾ ਗਿਆ ਹੈ।

Advertisement
Advertisement
Show comments