ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੀਵਾਨ ਟੋਡਰ ਮੱਲ ਫਾਊਂਡੇਸ਼ਨ ਵੱਲੋਂ ਚੇਤਾ ਪਿੰਡ ਦਾ ਦੌਰਾ

ਪਿੰਡ ਦੇ ਹੜ੍ਹ ਪੀੜਤਾਂ ਦੇ ਆਰਥਿਕ ਸਹਿਯੋਗ ਦਾ ਐਲਾਨ
ਪਿੰਡ ਚੇਤਾ ’ਚ ਨੁਕਸਾਨ ਦਾ ਜਾਇਜ਼ ਲੈਂਦੇ ਹੋਏ ਕਿਰਪਾਲ ਸਿੰਘ ਬਲਾਕੀਪੁਰ ਅਤੇ ਹੋਰ।
Advertisement

ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵਲੋਂ ਹੜ੍ਹ ਪੀੜਤਾਂ ਦੀ ਮਦਦ ਦੇ ਮਿਸ਼ਨ ਤਹਿਤ ਪਿੰਡ ਚੇਤਾ ਦੀ ਸਾਰ ਲਈ ਗਈ। ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ ਦੀ ਅਗਵਾਈ ਵਿੱਚ ਨੁਮਾਇੰਦਿਆਂ ਦੀ ਟੀਮ ਨੇ ਹੜ੍ਹਾਂ ਤੋਂ ਪ੍ਰਭਾਵਿਤ ਘਰਾਂ 'ਚ ਨੁਕਸਾਨ ਦੇ ਅੰਕੜੇ ਇਕੱਤਰ ਕੀਤੇ ਗਏ।

ਫਾਊਂਡੇਸ਼ਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਪਿੰਡ ਚੇਤਾ ਦੇ ਜਿੰਨਾ ਘਰਾਂ ਤੋਂ ਹੜ੍ਹ ਦੇ ਪਾਣੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਹੈ ਉਨ੍ਹਾਂ ਨੂੰ 17 ਸਤੰਬਰ ਨੂੰ ਸਹਿਯੋਗ ਰਾਸ਼ੀ ਵੰਡੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਪਿੰਡ ਦੀ ਸਫ਼ਾਈ ਅਤੇ ਸਕੂਲ ਦੀ ਸਹਾਇਤਾ ਸਮੱਗਰੀ ਲਈ ਵੀ ਸਹਿਯੋਗ ਦਿੱਤੇ ਜਾਣ ਬਾਰੇ ਵੀ ਦੱਸਿਆ। ਬਲਾਕੀਪੁਰ ਨੇ ਕਿਹਾ ਕਿ ਰਾਹਤ ਕਾਰਜ ਕੁਦਰਤੀ ਆਫ਼ਤ ਸਮੇਂ ਮਨੁੱਖਤਾ ਦੀ ਸੇਵਾ ਹਿੱਤ ਕੀਤੇ ਜਾ ਰਹੇ ਹਨ ਅਤੇ ਫਾਊਂਡੇਸ਼ਨ ਵਲੋਂ ਸਰਹੱਦੀ ਖੇਤਰ ਦੇ ਛੇ ਪਿੰਡ ਗੋਦ ਲਏ ਗਏ ਹਨ। ਇਸ ਮੌਕੇ ਸਰਪੰਚ ਮਨਜੀਤ ਸਿੰਘ ਅਤੇ ਠੇਕੇਦਾਰ ਸਤਨਾਮ ਸਿੰਘ ਢੰਡਾ ਵੀ ਸ਼ਾਮਲ ਸਨ।

Advertisement

Advertisement
Show comments