ਮੰਡਾਲਾ ਛੰਨਾ ਨੇੜੇ ਧੁੱਸੀ ਬੰਨ੍ਹ ਨੂੰ ਲੱਗੀ ਢਾਹ
ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਪਿੰਡ ਮੰਡਾਲਾ ਛੰਨਾ ਕੋਲ ਲੱਗ ਰਹੀ ਢਾਹ ਦਾ ਖਤਰਾ ਅਜੇ ਟਲਿਆ ਨਹੀਂ। ਦਰਿਆ ਦਾ ਪਾਣੀ ਘੱਟ ਹੋਣ ਦੇ ਬਾਵਜੂਦ ਵੀ ਦਰਿਆ ਦਾ ਬਦਲਿਆ ਹੋਇਆ ਤਿੱਖਾ ਵਹਿਣ ਧੁੱਸੀ ਬੰਨ੍ਹ ਨੂੰ ਜ਼ਬਰਦਸਤ ਢਾਅ ਲਾ ਰਿਹਾ ਹੈ।...
Advertisement
ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਪਿੰਡ ਮੰਡਾਲਾ ਛੰਨਾ ਕੋਲ ਲੱਗ ਰਹੀ ਢਾਹ ਦਾ ਖਤਰਾ ਅਜੇ ਟਲਿਆ ਨਹੀਂ। ਦਰਿਆ ਦਾ ਪਾਣੀ ਘੱਟ ਹੋਣ ਦੇ ਬਾਵਜੂਦ ਵੀ ਦਰਿਆ ਦਾ ਬਦਲਿਆ ਹੋਇਆ ਤਿੱਖਾ ਵਹਿਣ ਧੁੱਸੀ ਬੰਨ੍ਹ ਨੂੰ ਜ਼ਬਰਦਸਤ ਢਾਅ ਲਾ ਰਿਹਾ ਹੈ। ਦਰਿਆ ਵੱਲੋਂ ਲਗਾਤਾਰ ਬੰਨ੍ਹ ਨੂੰ ਢਾਅ ਲਗਾਏ ਜਾਣ ਕਾਰਨ ਧੁੱਸੀ ਬੰਨ੍ਹ ਚੌੜਾਈ ਵਿੱਚ ਅੱਧਾ ਹੀ ਰਹਿ ਗਿਆ ਹੈ। ਇਹ ਢਾਅ ਲੱਗਦਿਆ ਨੂੰ ਤਿੰਨ ਹਫ਼ਤੇ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਵੀ ਖਤਰਾ ਘੱਟ ਨਹੀਂ ਹੋ ਰਿਹਾ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਸਵੇਰੇ ਮੰਡਾਲਾ ਛੰਨਾ ਦਾ ਦੌਰਾ ਕੀਤਾ। ਦੋ ਦਿਨ ਪਹਿਲਾ ਪਏ ਮੀਂਹ ਕਾਰਨ ਵੀ ਧੁੱਸੀ ਬੰਨ੍ਹ ਦਾ ਇੱਕ ਵੱਡਾ ਹਿੱਸਾ ਦਰਿਆ ਵੱਲ ਖਿਸਕ ਗਿਆ ਹੈ। ਡਰੇਨੇਜ਼ ਵਿਭਾਗ ਦੇ ਐਕਸੀਅਨ ਸਰਤਾਜ ਸਿੰਘ ਨੇ ਦੱਸਿਆ ਕਿ ਪਾਣੀ ਵਧਣ ਕਾਰਨ ਹਲਾਤ ਵਿਗੜੇ ਸਨ ਤੇ ਪੂਰੀ ਮੁਸ਼ਤੈਦੀ ਵਰਤੀ ਜਾ ਰਹੀ ਹੈ।
Advertisement
Advertisement