ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧਰਮਸ਼ਾਲਾ ਮਾਮਲਾ: ਵਫ਼ਦ ਐੱਸਡੀਐੱਮ ਨੂੰ ਮਿਲਿਆ

ਪੱਤਰ ਪ੍ਰੇਰਕ ਫਗਵਾੜਾ, 18 ਜੁਲਾਈ ਇਥੋਂ ਦੇ ਮੇਹਲੀ ਗੇਟ ਵਿਖੇ ਸਥਿਤ ਉਦਾਸੀਨ ਧਰਮਸ਼ਾਲਾ ਦੇ ਮਹੰਤ ਵਰਿੰਦਰ ਦਾਸ ਤੇ ਮਹੰਤ ਕਮਲਪ੍ਰੀਤ ਦਾਸ ਦੀ ਅਗਵਾਈ ’ਚ ਵਫ਼ਦ ਐਸ.ਡੀ.ਐਮ ਜੈਇੰਦਰ ਸਿੰਘ ਤੇ ਐਸ.ਪੀ. ਗੁਰਪ੍ਰੀਤ ਸਿੰਘ ਨੂੰ ਮਿਲਿਆ ਤੇ ਮੰਗ ਕੀਤੀ ਕਿ ਉਨ੍ਹਾਂ ਦੇ...
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਹੰਤ ਵਰਿੰਦਰ ਦਾਸ ਤੇ ਹੋਰ। -ਫ਼ੋਟੋ: ਚਾਨਾ
Advertisement

ਪੱਤਰ ਪ੍ਰੇਰਕ

ਫਗਵਾੜਾ, 18 ਜੁਲਾਈ

Advertisement

ਇਥੋਂ ਦੇ ਮੇਹਲੀ ਗੇਟ ਵਿਖੇ ਸਥਿਤ ਉਦਾਸੀਨ ਧਰਮਸ਼ਾਲਾ ਦੇ ਮਹੰਤ ਵਰਿੰਦਰ ਦਾਸ ਤੇ ਮਹੰਤ ਕਮਲਪ੍ਰੀਤ ਦਾਸ ਦੀ ਅਗਵਾਈ ’ਚ ਵਫ਼ਦ ਐਸ.ਡੀ.ਐਮ ਜੈਇੰਦਰ ਸਿੰਘ ਤੇ ਐਸ.ਪੀ. ਗੁਰਪ੍ਰੀਤ ਸਿੰਘ ਨੂੰ ਮਿਲਿਆ ਤੇ ਮੰਗ ਕੀਤੀ ਕਿ ਉਨ੍ਹਾਂ ਦੇ ਡੇਰੇ ਦਾ ਹਾਈ ਕੋਰਟ ’ਚ ਜੋ ਕੇਸ ਪੈਂਡਿੰਗ ਚੱਲ ਰਿਹਾ ਹੈ ਤੇ ਉਸ ਤੇ ਪ੍ਰਸ਼ਾਸਨ ਵਲੋਂ ਕੋਈ ਧੱਕਾ ਨਾ ਕੀਤਾ ਜਾਵੇ। ਐਸ.ਡੀ.ਐਮ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨਾਲ ਕਿਸੇ ਵੀ ਕਿਸਮ ਦਾ ਕੋਈ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਉਨ੍ਹਾਂ ਨੂੰ ਇਨਸਾਫ਼ ਮਿਲੇਗਾ। ਇਸ ਮੌਕੇ ਕਿਸਾਨ ਆਗੂ ਕ੍ਰਿਪਾਲ ਸਿੰਘ ਮੁਸਾਪੂਰ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਗੁਰਪਾਲ ਪਾਲਾ ਮੌਲੀ, ਮੀਨਾ ਸੈਣੀ ਸਮੇਤ ਸੰਗਤਾਂ ਸ਼ਾਮਲ ਸਨ।

Advertisement
Tags :
ਐੱਸਡੀਐੱਮਧਰਮਸ਼ਾਲਾਮਾਮਲਾਮਿਲਿਆ