ਧਾਲੀਵਾਲ ਨੇ ਜਲ ਸਪਲਾਈ ਬਹਾਲ ਕਰਵਾਈ
ਜੇਸੀਟੀ ਮਿਲ ਦੇ ਅੰਦਰ ਬਣੀ ਥਾਪਰ ਕਲੋਨੀ ’ਚ ਕਰੀਬ ਛੇ ਦਿਨਾਂ ਦੀ ਜੱਦੋ-ਜਹਿਦ ਤੋਂ ਬਾਅਦ ਅੱਜ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਮੁੜ ਬਹਾਲ ਕਰਵਾ ਦਿੱਤਾ ਗਿਆ। ਇਸ ਮੌਕੇ ਥਾਪਰ ਕਲੋਨੀ ਪਹੁੰਚੇ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਥਾਪਰ ਕਲੋਨੀ ਦੇ...
Advertisement
ਜੇਸੀਟੀ ਮਿਲ ਦੇ ਅੰਦਰ ਬਣੀ ਥਾਪਰ ਕਲੋਨੀ ’ਚ ਕਰੀਬ ਛੇ ਦਿਨਾਂ ਦੀ ਜੱਦੋ-ਜਹਿਦ ਤੋਂ ਬਾਅਦ ਅੱਜ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਮੁੜ ਬਹਾਲ ਕਰਵਾ ਦਿੱਤਾ ਗਿਆ। ਇਸ ਮੌਕੇ ਥਾਪਰ ਕਲੋਨੀ ਪਹੁੰਚੇ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਥਾਪਰ ਕਲੋਨੀ ਦੇ ਵਸਨੀਕਾਂ ਤੋਂ ਬਿਜਲੀ-ਪਾਣੀ ਦੀ ਸਹੂਲਤ ਖੋਹ ਲੈਣਾ ਗੈਰ ਮਨੁੱਖੀ ਵਰਤਾਰਾ ਹੈ ਜਿਸ ਨੂੰ ਕਾਂਗਰਸ ਪਾਰਟੀ ਕਦੇ ਵੀ ਸਵੀਕਾਰ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਮਿੱਲ ਦੇ ਅੰਦਰ ਕਰੀਬ ਤਿੰਨ ਹਜ਼ਾਰ ਲੋਕ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵਾਰ ਵਾਰ ਬਿਜਲੀ ਪਾਣੀ ਦੀ ਸਪਲਾਈ ਕੱਟ ਦਿੱਤੀ ਜਾਂਦੀ ਹੈ। ਬੀਤੀ 4 ਅਗਸਤ ਨੂੰ ਅਚਾਨਕ ਤੋਂ ਫਿਰ ਇਹ ਸਹੂਲਤ ਬੰਦ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸਵੇਰੇ ਤੇ ਸ਼ਾਮ ਨੂੰ ਇੱਕ ਇੱਕ ਘੰਟਾ ਪਾਣੀ ਦੀ ਸਪਲਾਈ ਥਾਪਰ ਕਲੋਨੀ ਦੇ ਵਸਨੀਕਾਂ ਨੂੰ ਮਿਲੇਗੀ, ਤਾਂ ਜੋ ਉਹ ਆਪਣੀ ਰੋਜ਼ਾਨਾ ਦੀ ਜ਼ਰੂਰਤ ਪੂਰੀ ਕਰ ਸਕਣ।
Advertisement
ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਬਿਜਲੀ ਦੇ ਕੱਟੇ ਗਏ ਕੁਨੈਕਸ਼ਨ ਚਾਲੂ ਕਰਵਾਉਣ ਲਈ ਵੀ ਉਹ ਉਪਰਾਲੇ ਕਰ ਰਹੇ ਹਨ। ਇਸ ਦੌਰਾਨ ਇੰਟਕ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਨੇ ਥਾਪਰ ਕਲੋਨੀ ਦੇ ਸਮੂਹ ਵਸਨੀਕਾਂ ਵੱਲੋਂ ਵਿਧਾਇਕ ਧਾਲੀਵਾਲ ਅਤੇ ਕੌਂਸਲਰ ਬੰਟੀ ਵਾਲੀਆ ਦਾ ਪਾਣੀ ਦੀ ਸਪਲਾਈ ਬਹਾਲ ਕਰਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸੁਰਜੀਤ ਕੁਮਾਰ, ਰਾਜੀਵ ਚੌਬੇ, ਸੁਨੀਲ ਮਿਸ਼ਰਾ, ਅਨਿਲ ਮਿਸ਼ਰਾ, ਸੁਨੀਲ ਪਾਂਡੇ, ਸ਼ਰਦਾਨੰਦ ਸਿੰਘ, ਗੀਤਾ ਯਾਦਵ, ਸੁਰਿੰਦਰ ਕੁਮਾਰ, ਮੁਕੇਸ਼ ਕੁਮਾਰ, ਸੰਦੀਪ, ਅਮਿਤ ਆਦਿ ਮੌਜੂਦ ਸਨ।
Advertisement