ਧਾਲੀਵਾਲ ਵੱਲੋਂ ਰੈੱਡ ਕਰਾਸ ਨੂੰ ਲੱਖ ਰੁਪਏ ਦੀ ਸਹਾਇਤਾ
ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਸੰਸਥਾ ਰੈੱਡ ਕਰਾਸ ਅੰਮ੍ਰਿਤਸਰ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਹੈ। ਰੈੱਡ ਕਰਾਸ ਦੇ ਚੇਅਰਪਰਸਨ-ਕਮ-ਡੀਸੀ ਸਾਕਸ਼ੀ ਸਾਹਨੀ ਨੂੰ ਚੈੱਕ ਸੌਂਪਦੇ ਹੋਏ ਸ੍ਰੀ ਧਾਲੀਵਾਲ ਨੇ ਕਿਹਾ ਕਿ ਰੈਡ ਕਰਾਸ...
Advertisement
ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਸੰਸਥਾ ਰੈੱਡ ਕਰਾਸ ਅੰਮ੍ਰਿਤਸਰ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਹੈ। ਰੈੱਡ ਕਰਾਸ ਦੇ ਚੇਅਰਪਰਸਨ-ਕਮ-ਡੀਸੀ ਸਾਕਸ਼ੀ ਸਾਹਨੀ ਨੂੰ ਚੈੱਕ ਸੌਂਪਦੇ ਹੋਏ ਸ੍ਰੀ ਧਾਲੀਵਾਲ ਨੇ ਕਿਹਾ ਕਿ ਰੈਡ ਕਰਾਸ ਹਰ ਸੰਕਟ ਵੇਲੇ ਜ਼ਿਲ੍ਹਾ ਵਾਸੀਆਂ ਦੀ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਰੈੱਡ ਕਰਾਸ ਅੰਮ੍ਰਿਤਸਰ ਦੇ ਵਾਲੰਟੀਅਰਾਂ ਦੇ ਧੰਨਵਾਦੀ ਹਨ ਜੋ ਅਜਨਾਲਾ ਵਾਸੀਆਂ ਦੀ ਸਹਾਇਤਾ ਲਈ ਕੰਮ ਕਰ ਰਹੇ ਹਨ। ਇਸੇ ਦੌਰਾਨ ਸ੍ਰੀ ਧਾਲੀਵਾਲ ਨੇ ਪਾਣੀ ਵਿੱਚ ਘਿਰੇ ਲੋਕਾਂ ਨਾਲ ਕਿਸ਼ਤੀ ’ਤੇ ਜਾ ਕੇ ਸੰਪਰਕ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਸੁਰੱਖਿਆ ਸਥਾਨਾਂ ਉੱਤੇ ਆਉਣ ਲਈ ਵੀ ਪ੍ਰੇਰਿਆ। ਪਿੰਡ ਨੰਗਲ ਸੋਹਲ ਵਿੱਚ ਉਨ੍ਹਾਂ ਪਾਣੀ ਵਿੱਚ ਘਿਰੇ ਪਰਿਵਾਰ ਨੂੰ ਸੁਰੱਖਿਤ ਸਥਾਨ ਉੱਤੇ ਲਿਆਂਦਾ। ਉਨ੍ਹਾਂ ਦੱਸਿਆ ਕਿ ਹੁਣ ਡਰੋਨ ਰਾਹੀਂ ਵੀ ਸਾਰੇ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement