ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਨਸ਼ਾ ਛਡਾਉ ਕੇਂਦਰ ਦਾ ਦੌਰਾ

 ਮਰੀਜ਼ਾਂ ਦੀਆਂ ਮੁਸ਼ਕਿਲਾਂ ਸੁਣੀਅਾਂ
ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਸ਼ੀਮਾਰ ਨਸ਼ਾ ਛਡਾਉ ਕੇਂਦਰ ਦੇ ਸਟਾਫ਼ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਹਰਪ੍ਰੀਤ ਕੌਰ
Advertisement

ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਸ਼ੀਮਾਰ ਨੇ ਨਸ਼ਾ ਛਡਾਉ ਤੇ ਮੁੜ ਵਸੇਵਾ ਕੇਂਦਰ ਫ਼ਤਿਹਗੜ੍ਹ ਦਾ ਦੌਰਾ ਕੀਤਾ ਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਮਰੀਜ਼ਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਉਨ੍ਹਾਂ ਨੇ ਮਰੀਜ਼ਾਂ ਨੂੰ ਮਿਲਣ ਆਏ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ  ਕੀਤੀ। ਉਨ੍ਹਾਂ ਨੇ ਮਰੀਜ਼ਾਂ ਨੂੰ ਦਿੱਤੇ ਜਾ ਰਹੇ ਖਾਣੇ ਦਾ ਨਿਰੀਖਣ ਕੀਤਾ। ਇਸ ਮੌਕੇ ਡਾ. ਜਸਲੀਨ ਕੌਰ, ਕੇਂਦਰ ਦੇ ਮੈਨਜਰ ਨਿਸ਼ਾ, ਸੰਦੀਪ ਕੁਮਾਰੀ, ਪਰਮਿੰਦਰ ਕੌਰ, ਅਮਨਦੀਪ ਕੌਰ, ਪ੍ਰਸ਼ਾਤ ਕੁਮਾਰ, ਹਰਰੂਪ ਸ਼ਰਮਾ ਤੇ ਗੁਰਵਿੰਦਰ ਸ਼ਾਨੇ ਵੀ ਮੌਜੂਦ ਸਨ।

ਕੇਂਦਰ ਦੇ ਮੈਨਜਰ ਨਿਸ਼ਾ ਨੇ ਦੱਸਿਆ ਕਿ ਕੇਂਦਰ ਵਿੱਚ ਦਾਖ਼ਲ ਮਰੀਜ਼ਾਂ ਨੂੰ ਆਤਮਨਿਰਭਰ ਬਣਾਉਣ ਲਈ ਸਲੂਨ ਦਾ ਕੰਮ, ਕੁਕਿੰਗ, ਗਾਰਡਨ ਵਿੱਚ ਮਾਲੀ ਦਾ ਕੰਮ ਸਿਖਾਇਆ ਜਾ ਰਿਹਾ ਰਿਹਾ ਹੈ। ਇਸ ਦੇ ਨਾਲ-ਨਾਲ ਹੁਣ ਦੁਪੱਟੇ ਰੰਗਣ, ਰੰਗ ਕਰਨ ਤੇ ਮੋਬਾਇਲ ਫ਼ੋਨ ਦੀ ਮੁਰੰਮਤ ਦਾ ਕੰਮ ਵੀ ਸਿਖਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੰਮ ਸਿੱਖਣ ਉਪਰੰਤ ਸਰਟੀਫ਼ਿਕੇਟ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਵਿੱਚ ਮਰੀਜ਼ਾਂ ਲਈ ਜਿੰਮ, ਖੇਡਣ ਲਈ ਮੈਦਾਨ, ਲਾਇਬ੍ਰੇਰੀ, ਪੂਜਾ ਰੂਮ, ਸੰਗੀਤ ਲਈ ਕਮਰਾ ਤੇ ਖਾਣਾ ਖਾਣ ਵਸਤੇ ਡਾਇਨਿੰਗ ਹਾਲ ਦਾ ਪ੍ਰਬੰਧ ਹੈ। ਪੰਜਾਬ ਸਰਕਾਰ ਵੱਲੋਂ ਹੁਣ ਬਾਲੀਵਾਲ ਗਰਾਉਡ ਅਤੇ ਕੰਪਿਉਟਰ ਲੈਬ ਵੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਾਸਤੇ ਡਿਪਟੀ ਕਮਿਸ਼ਨਰ ਵੱਲੋਂ 27 ਲੱਖ ਰੁਪਏ ਦੀ ਰਾਸ਼ੀ ਭੇਜੀ ਗਈ ਹੈ।

Advertisement

ਉਨ੍ਹਾਂ ਦੱਸਿਆ ਕਿ ਕੇਂਦਰ ਵਿਚ 102 ਮਰੀਜ਼ ਦਾਖਿਲ ਹਨ। ਇਨ੍ਹਾਂ ਦੇ ਦੇਖ ਭਾਲ ਲਈ 36 ਮੁਲਾਜ਼ਮ ਤਾਇਨਾਤ ਹਨ ਜਿਨ੍ਹਾਂ ਵਿੱਚ ਡਾਕਟਰ, ਕੌਂਸਲਰ, ਨਰਸਾਂ, ਮੈਨਜਰ, ਸਕਿਉਰਟੀ ਗਾਰਡ ਤੇ ਪੈਰਾ ਮੈਡੀਕਲ ਸਟਾਫ਼ 24 ਘੰਟੇ ਹਾਜ਼ਿਰ ਰਹਿੰਦਾ ਹੈ।

Advertisement
Show comments