ਗੰਨੇ ਦੀ ਬਕਾਇਆ ਅਦਾਇਗੀ ਕਰਨ ਦੀ ਮੰਗ
ਇਸ ਤੋਂ ਇਲਾਵਾ ਸ਼ੂਗਰ ਮਿੱਲ ਫਲਾਈਓਵਰ ਥੱਲੇ ਸਰਵਿਸ ਲੇਨ ਵਾਲੀ ਸੜਕ ਬਣਾਉਣ ਦੀ ਮੰਗ ਵੀ ਕੀਤੀ। ਇਸ ਤੋਂ ਪਹਿਲਾਂ ਕਿਸਾਨਾਂ ਨੇ ਐੱਸ ਡੀ ਐੱਮ ਦਫ਼ਤਰ ਅੱਗੇ ਕਰੀਬ ਦੋ ਘੰਟੇ ਧਰਨਾ ਵੀ ਦਿੱਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਕਾਲਾ ਅਠੌਲੀ ਤੋਂ ਇਲਾਵਾ ਸਤਨਾਮ ਸਿੰਘ ਸਾਹਨੀ ਜਨਰਲ ਸਕੱਤਰ, ਕ੍ਰਿਪਾਲ ਸਿੰਘ ਮੂਸਾਪੁਰ ਸੀਨੀਅਰ ਮੀਤ ਪ੍ਰਧਾਨ, ਸੰਤੋਖ ਸਿੰਘ ਲੱਖਪੁਰ ਸੀਨੀਅਰ ਕਿਸਾਨ ਆਗੂ, ਹਰਭਜਨ ਸਿੰਘ ਬਾਜਵਾ ਸੀਨੀਅਰ ਮੀਤ ਪ੍ਰਧਾਨ, ਗੁਰਪਾਲ ਸਿੰਘ ਪਾਲਾ ਮੌਲੀ ਪ੍ਰੈੱਸ ਸਕੱਤਰ ਨੇ ਕਿਹਾ ਕਿ ਫਗਵਾੜਾ ਦੀ ਗੰਨਾਂ ਮਿੱਲ ਵੱਲ ਕਿਸਾਨਾਂ ਦੀ ਕਰੀਬ 27 ਕਰੋੜ ਰੁਪਏ ਦੀ ਰਕਮ ਬਕਾਇਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਸਰਕਾਰ ਪੰਜਾਬ ’ਚ ਆਉਂਦੀ ਹੈ, ਉਹ ਗੰਨੇ ਦੀ ਅਦਾਇਗੀ ਦਾ ਭਰੋਸਾ ਤਾਂ ਦਿੰਦੀ ਹੈ ਪਰ ਅਮਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਤਾਂ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਖੁਨਖੁਨ ਮਾਨਾਂਵਾਲੀ, ਬਲਜਿੰਦਰ ਸਿੰਘ ਮਾਨਾਂਵਾਲੀ, ਹਰਦੀਪ ਸਿੰਘ ਨਸੀਰਾਬਾਦ, ਹਰਨੇਕ ਸਿੰਘ ਸਾਬਕਾ ਸਰਪੰਚ ਮਲਕਪੁਰ, ਸੁਰਿੰਦਰ ਸਿੰਘ ਰਿਟਾ. ਜੇ.ਈ. ਮਲਕਪੁਰ, ਸਤਨਾਮ ਸਿੰਘ, ਜਸਵੀਰ ਸਿੰਘ ਵਿਰਕ, ਹਰਦੀਪ ਸਿੰਘ ਮੌਲੀ, ਹਰਿੰਦਰ ਸਿੰਘ ਸ਼ੇਰਗਿਲ ਨੰਗਲਮਾਝਾ, ਰਣਜੀਤ ਸਿੰਘ, ਤਰਲੋਚਨ ਸਿੰਘ, ਕਸ਼ਮੀਰ ਸਿੰਘ, ਸੁਰਿੰਦਰ ਸਿੰਘ, ਕੁਲਬੀਰ ਸਿੰਘ, ਇੰਦਰਜੀਤ ਸਿੰਘ ਰਾਜੂ, ਲਖਬੀਰ ਸਿੰਘ ਮੀਰਾਪੁਰ, ਗੁਰਮੁਖ ਸਿੰਘ ਅਠੌਲੀ ਅਤੇ ਸੁਰਜੀਤ ਸਿੰਘ ਅਠੌਲੀ ਹਾਜ਼ਰ ਸਨ।
