ਦਸੂਹਾ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ
ਸ਼ਹਿਰ ਵਿੱਚ ਮਾਰਚ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
Advertisement
ਇੱਥੇ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ। ਮਿਊਂਸਿਪਲ ਐਂਪਲਾਈਜ਼ ਯੂਨੀਅਨ ਦਸੂਹਾ ਦੇ ਝੰਡੇ ਹੇਠ ਸ਼ਹਿਰ ਅੰਦਰ ਕੱਢੇ ਮਾਰਚ ਵਿੱਚ ਸਫਾਈ ਸੇਵਕਾਂ, ਸੀਵਰਮੈਨਾਂ, ਮਾਲੀ, ਬੈਲਦਾਰਾਂ, ਇਲੈਕਟ੍ਰੀਸ਼ੀਅਨ, ਹੈਲਪਰਾਂ, ਪੰਪ ਤੇ ਕੰਪਿਊਟਰ ਅਪਰੇਟਰਾਂ ਅਤੇ ਚੌਕੀਦਾਰਾਂ ਨੇ ਹਿੱਸਾ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਆਪਣਾ ਰੋਸ ਦਰਜ ਕਰਵਾਇਆ। ਮਾਰਚ ਦੀ ਅਗਵਾਈ ਕਰਦਿਆਂ ਪ੍ਰਧਾਨ ਸਰਵਣ ਸਿੰਘ, ਸਿਕੰਦਰ ਸਹੋਤਾ ਤੇ ਸਿਕੰਦਰ ਮਲਿਕ ਨੇ ਨਿੱਜੀ ਕੰਪਨੀ ਨੂੰ ਡੋਰ ਟੂ ਡੋਰ ਸੋਲਿਡ ਵੇਸਟ ਕੁਲੈਕਸ਼ਨ, ਵਾਟਰ ਸਪਲਾਈ ਤੇ ਸੀਵਰੇਜ ਦੀ ਮੁਰੰਮਤ ਅਤੇ ਸਫਾਈ ਕੰਮਾਂ ਦੇ ਦਿੱਤੇ ਜਾਣ ਵਾਲੇ ਠੇਕੇ ਰੱਦ ਕਰਨ, ਠੇਕਾ ਅਧਾਰਿਤ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਮਿੰਟਾ ਬਾਹਰੀ, ਚਰਨਜੀਤ ਸਿੰਘ, ਮਨਦੀਪ, ਅਮਰ ਕੂਮਾਰ, ਸੰਦੀਪ ਸਿੰਘ, ਮੰਗਤ, ਅਮਰਜੀਤ, ਸਮੀਰ ਮਹਲ ਤੇ ਪਾਰਸ ਆਦਿ ਮੌਜੂਦ ਸਨ।
Advertisement
Advertisement