ਨਰਿੰਦਰ ਬੀਬਾ ਦੀ ਯਾਦ ’ਚ ਸੱਭਿਆਚਾਰਕ ਮੇਲਾ ਅੱਜ
ਪਿੰਡ ਸਾਦਿਕਪੁਰ ਵਿਚ 28 ਸਤੰਬਰ ਨੂੰ ਕਰਵਾਇਆ ਜਾ ਰਿਹਾ ਨਰਿੰਦਰ ਬੀਬਾ ਯਾਦਗਾਰੀ ਸੱਭਿਆਚਾਰਕ ਮੇਲਾ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਹੋਵੇਗਾ। ਇਹ ਪ੍ਰਗਟਾਵਾ ਮੇਲੇ ਦੇ ਮੁੱਖ ਪ੍ਰਬੰਧਕ ਗੁਰਨਾਮ ਸਿੰਘ ਨਿਧੜਕ ਅਤੇ ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਨੇ ਮੇਲੇ ਦੇ...
Advertisement
ਪਿੰਡ ਸਾਦਿਕਪੁਰ ਵਿਚ 28 ਸਤੰਬਰ ਨੂੰ ਕਰਵਾਇਆ ਜਾ ਰਿਹਾ ਨਰਿੰਦਰ ਬੀਬਾ ਯਾਦਗਾਰੀ ਸੱਭਿਆਚਾਰਕ ਮੇਲਾ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਹੋਵੇਗਾ। ਇਹ ਪ੍ਰਗਟਾਵਾ ਮੇਲੇ ਦੇ ਮੁੱਖ ਪ੍ਰਬੰਧਕ ਗੁਰਨਾਮ ਸਿੰਘ ਨਿਧੜਕ ਅਤੇ ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਨੇ ਮੇਲੇ ਦੇ ਸਭ ਪ੍ਰਬੰਧ ਕਰ ਲਏ ਜਾਣ ਦਾ ਦਾਅਵਾ ਕਰਦਿਆ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ 28 ਸਤੰਬਰ ਨੂੰ ਨਮਰਤਾ ਸਾਦਿਕਪੁਰੀ ਦੇ ਚਰਚਿਤ ਗੀਤ ‘ਮੁੜਕੇ ਗੇੜਾ ਮਾਰ ਕੇ’ ‘ਹੁਣ ਭਗਤ ਸਿੰਘ ਸਿਆਂ’ ਗਾ ਕੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੇਲੇ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਮਰਹੂਮ ਗਾਇਕਾ ਨੂੰ ਸੱਭਿਅਕ ਗੀਤਾਂ ਰਾਹੀ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਸ ਮੌਕੇ ਸੰਦੀਪ ਸਹੋਤਾ, ਕੁਲਦੀਪ ਸਿੰਘ, ਬੰਟੀ ਭਗਤ ਹਾਜ਼ਰ ਸਨ।
Advertisement
Advertisement