ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਪੀਐੱਸ ਕਾਲਜ ਦੀ 20ਵੀਂ ਵਰ੍ਹੇਗੰਢ ਮੌਕੇ ਸੱਭਿਆਚਾਰਕ ਸਮਾਗਮ

ਪੱਤਰ ਪ੍ਰੇਰਕ ਸ਼ਾਹਕੋਟ, 7 ਨਵੰਬਰ ਏਪੀਐੱਸ ਕਾਲਜ ਆਫ ਨਰਸਿੰਗ ਮਲਸੀਆਂ ਨੇ ਕਾਲਜ ਦੇ ਪ੍ਰਬੰਧਕ ਰਾਮ ਮੂਰਤੀ ਦੀ ਅਗਵਾਈ ’ਚ ਕਾਲਜ ਦੀ 20ਵੀਂ ਵਰ੍ਹੇਗੰਢ ਮਨਾਈ। ਕਾਲਜ ਵਿੱਚ ਕਰਵਾਏ ਸਮਾਗਮ ’ਚ ਪਾਰੁਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਡਾ. ਪਰਵੀਨ ਬੇਰੀ ਅਤੇ ਉੱਪ ਪ੍ਰਬੰਧਕ...
Advertisement

ਪੱਤਰ ਪ੍ਰੇਰਕ

ਸ਼ਾਹਕੋਟ, 7 ਨਵੰਬਰ

Advertisement

ਏਪੀਐੱਸ ਕਾਲਜ ਆਫ ਨਰਸਿੰਗ ਮਲਸੀਆਂ ਨੇ ਕਾਲਜ ਦੇ ਪ੍ਰਬੰਧਕ ਰਾਮ ਮੂਰਤੀ ਦੀ ਅਗਵਾਈ ’ਚ ਕਾਲਜ ਦੀ 20ਵੀਂ ਵਰ੍ਹੇਗੰਢ ਮਨਾਈ। ਕਾਲਜ ਵਿੱਚ ਕਰਵਾਏ ਸਮਾਗਮ ’ਚ ਪਾਰੁਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਡਾ. ਪਰਵੀਨ ਬੇਰੀ ਅਤੇ ਉੱਪ ਪ੍ਰਬੰਧਕ ਡਾ. ਸੀਮਾ ਬੇਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਜੇ ਚੌਹਾਨ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਹਿੰਦਿਆ ਕਾਲਜ ਦੇ 20 ਸਾਲ ਪੂਰੇ ਹੋਣ ’ਤੇ ਸਮੂਹ ਸਟਾਫ, ਪ੍ਰਬੰਧਕਾਂ ਅਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸੱਭਿਆਚਾਰਕ ਸਮਾਗਮ ਦੀ ਪੇਸ਼ਕਾਰੀ ਵੀ ਕੀਤੀ ਗਈ। ਮੁੱਖ ਮਹਿਮਾਨਾਂ ਨੇ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ 20 ਸਾਲਾਂ ਦੇ ਅਰਸੇ ਦੌਰਾਨ ਕਾਲਜ ਨੇ ਜੋ ਤਰੱਕੀ ਕੀਤੀ ਹੈ ਉਹ ਪ੍ਰਬੰਧਕਾਂ,ਸਟਾਫ ਅਤੇ ਕਾਲਜ ਨਾਲ ਜੁੜੇ ਹਰੇਕ ਵਿਅਕਤੀ ਵੱਲੋਂ ਪਾਏ ਯੋਗਦਾਨ ਕਾਰਨ ਹੀ ਹੋਈ ਹੈ। ਸਮਾਗਮ ਵਿੱਚ ਪੰਜਾਬੀ ਫਿਲਮਾਂ ਦੇ ਹਾਸਰਸ ਕਲਾਕਾਰ ਸੰਦੀਪ ਤੀਲਾ, ਉਨ੍ਹਾਂ ਦੀ ਪਤਨੀ ਨੀਤੂ ਤੇ ਪੁੱਤਰ ਰਾਹੁਲ, ਕਾਲਜ ਦੀ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਸੁਪਰਡੈਂਟ ਜਸਵਿੰਦਰ ਸਿੰਘ, ਕੁਲਦੀਪ ਚੌਹਾਨ, ਹਰਜੀਤ ਸਿੰਘ, ਪ੍ਰਭਜੋਤ ਕੌਰ, ਰੋਹਤਾਸ, ਮੁਜਾਹਿਦ ਤੇ ਮਨਪ੍ਰੀਤ ਹਾਜ਼ਰ ਸਨ।

Advertisement