ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਰਹੱਦ ਪਾਰੋਂ ਤਸਕਰੀ ਦਾ ਪਰਦਾਫਾਸ਼, ਪੰਜ ਗ੍ਰਿਫ਼ਤਾਰ

ਪੁਲੀਸ ਵੱਲੋਂ ਪੰਜ ਹਥਿਆਰ, ਡਰੋਨ ਤੇ 6.90 ਲੱਖ ਰੁਪਏ ਦੀ ਨਕਦੀ ਬਰਾਮਦ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ। -ਫੋਟੋ: ਵਿਸ਼ਾਲ ਕੁਮਾਰ
Advertisement

ਅੰਮ੍ਰਿਤਸਰ ਪੁਲੀਸ ਨੇ ਅੱਜ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਹਥਿਆਰਾਂ ਤੇ ਨਾਰਕੋ-ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਪਾਕਿਸਤਾਨ ਤੋਂ ਤਸਕਰੀ ਕੀਤੇ ਗਏ ਪੰਜ ਆਧੁਨਿਕ ਪਿਸਤੌਲ ਅਤੇ ਨਸ਼ੀਲੇ ਪਦਾਰਥਾਂ ਨੂੰ ਭਾਰਤ ਭੇਜਣ ਲਈ ਵਰਤੇ ਜਾਣ ਵਾਲਾ ਡਰੋਨ, 50 ਗ੍ਰਾਮ ਹੈਰੋਇਨ ਅਤੇ 6.90 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਦੋ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਛੇਹਰਟਾ ਦੇ ਗੁਰਵਿੰਦਰ ਸਿੰਘ ਉਰਫ਼ ਡੋਲੂ (25), ਨਵੀਂ ਦਿੱਲੀ ਵਿੱਚ ਰਹਿ ਰਹੇ ਇੱਕ ਅਫਗਾਨ ਨਾਗਰਿਕ ਜਗਜੀਤ ਸਿੰਘ ਉਰਫ਼ ਜੱਗੀ (40), ਘਰਿੰਡਾ ਦੇ ਅਰਸ਼ਦੀਪ ਸਿੰਘ ਉਰਫ਼ ਬਾਬਾ (20) ਅਤੇ ਕਰਨਜੀਤ ਸਿੰਘ (21) ਅਤੇ ਤਰਨਤਾਰਨ ਦੇ ਖਾਲੜਾ ਦੇ ਹਰਪਾਲ ਸਿੰਘ ਉਰਫ਼ ਭਾਲਾ (25) ਵਜੋਂ ਹੋਈ ਹੈ।ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਪਾਕਿਸਤਾਨ ਤੋਂ ਆਧੁਨਿਕ ਹਥਿਆਰਾਂ ਦੀ ਤਸਕਰੀ ਕਰਨ ਅਤੇ ਉਨ੍ਹਾਂ ਨੂੰ ਪੰਜਾਬ ਤੇ ਦਿੱਲੀ ਖੇਤਰਾਂ ਵਿੱਚ ਅਪਰਾਧਿਕ ਤੱਤਾਂ ਨੂੰ ਵੇਚਣ ਵਿੱਚ ਸ਼ਾਮਲ ਹਨ। ਉਹ ਇਸ ਮਕਸਦ ਲਈ ਡਰੋਨ ਦੀ ਵਰਤੋਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 2014 ਵਿੱਚ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਵੱਧਦੇ ਪ੍ਰਭਾਵ ਸਮੇਂ ਜਗਜੀਤ ਅਤੇ ਉਸਦਾ ਭਰਾ ਗੁਰਿੰਦਰ ਸਿੰਘ ਨਵੀਂ ਦਿੱਲੀ ਆ ਗਏ ਸਨ ਅਤੇ ਇਥੇ ਵੱਸ ਗਏ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਆਪਣੇ ਠਹਿਰਾਅ ਦੌਰਾਨ ਜਗਜੀਤ ਉਥੇ ਪਠਾਣ ਵਜੋਂ ਜਾਣੇ ਜਾਂਦੇ ਇੱਕ ਪਾਕਿਸਤਾਨੀ ਨਾਗਰਿਕ ਦੇ ਸੰਪਰਕ ਵਿੱਚ ਸੀ ਜੋ ਪਾਕਿਸਤਾਨ ਵਾਪਸ ਚਲਾ ਗਿਆ ਸੀ। ਪਠਾਣ ਉੱਥੇ ਸੁੱਕੇ ਮੇਵੇ ਦਾ ਕਾਰੋਬਾਰ ਚਲਾ ਰਿਹਾ ਸੀ। ਪਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੈਕੇਟ ਨੂੰ ਅੰਜਾਮ ਦੇਣ ਲਈ ਉਹ ਸੁਕੇ ਮੇਵੇ ਦੇ ਕਾਰੋਬਾਰ ਨੂੰ ਵਰਤ ਰਿਹਾ ਸੀ। ਉਸਨੇ ਜਗਜੀਤ ਨੂੰ ਪਾਕਿਸਤਾਨੀ ਤਸਕਰ ਸ਼ਹਿਜ਼ਾਦ ਜੱਟ ਨਾਲ ਮਿਲਾਇਆ।ਇਸ ਮਗਰੋਂ ਉਸਨੇ ਅੰਮ੍ਰਿਤਸਰ ਖੇਤਰ ਵਿੱਚ ਆਪਣਾ ਹਵਾਲਾ ਰਾਹੀਂ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਉਸਨੂੰ ਹਰ ਭੁਗਤਾਨ ’ਤੇ ਦੋ ਫ਼ੀਸਦ ਕਮਿਸ਼ਨ ਮਿਲਦਾ ਸੀ। ਗੁਰਵਿੰਦਰ ਖ਼ਿਲਾਫ਼ ਸੱਤ ਅਪਰਾਧਿਕ ਮਾਮਲੇ ਦਰਜ ਸਨ, ਜਦੋਂਕਿ ਇਸ ਮਾਮਲੇ ਵਿੱਚ ਸ਼ਾਮਲ ਤਿੰਨ ਹੋਰ ਵਿਅਕਤੀਆ ਅਰਸ਼ਦੀਪ, ਕਰਨਜੀਤ ਅਤੇ ਹਰਪਾਲ ਸਿੰਘ ਤੋਂ ਹਥਿਆਰ ਅਤੇ ਡਰੋਨ ਬਰਾਮਦ ਕੀਤਾ ਗਿਆ ਹੈ। ਜਗਜੀਤ ਦਾ ਕੋਈ ਪਿਛਲਾ ਅਪਰਾਧਕ ਰਿਕਾਰਡ ਨਹੀਂ ਸੀ ਅਤੇ ਉਹ ਦਿੱਲੀ ਵਿੱਚ ਦੁਕਾਨ ’ਤੇ ਕੰਮ ਕਰਦਾ ਹੈ।

Advertisement

 

ਜੇਲ੍ਹ ’ਚ ਬੰਦ ਨੇ ਮੁਲਜ਼ਮ ਅਰਸ਼ਦੀਪ ਦੀ ਮਾਂ ਤੇ ਭਰਾ

ਪੁਲੀਸ ਕਮਿਸ਼ਨਰ ਨੇ ਕਿਹਾ ਕਿ ਅਰਸ਼ਦੀਪ ਦੀ ਮਾਂ ਅਤੇ ਭਰਾ ਨੂੰ ਪਹਿਲਾਂ ਹੀ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ ਦੋ ਕਿਲੋ ਹੈਰੋਇਨ, ਡਰੱਗ ਮਨੀ ਅਤੇ ਲਗਭਗ 10 ਪਿਸਤੌਲਾਂ ਨਾਲ ਫੜਿਆ ਗਿਆ ਸੀ। ਅਰਸ਼ਦੀਪ ਇੱਕ ਗੁਰਦੁਆਰੇ ਵਿੱਚ ਗ੍ਰੰਥੀ ਜਦੋਂਕਿ ਕਰਨਜੀਤ ਇੱਕ ਮਜ਼ਦੂਰ ਅਤੇ ਹਰਪਾਲ ਇੱਕ ਪੇਂਟਰ ਹੈ।

Advertisement