ਦੇਸੀ ਪਿਸਤੌਲ ਤੇ ਦੋ ਰੌਂਦ ਬਰਾਮਦ
ਸੀ ਆਈ ਏ ਸਟਾਫ਼ ਨੇ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ ਚਾਰ ਦੇਸੀ ਪਿਸਤੌਲ ਤੇ ਦੋ ਰੌਂਦ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਐੱਸ ਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਪੁਲੀਸ ਨੇ ਥਾਣਾ ਤਲਵੰਡੀ ਮਹਿਮਾ ਤੋਂ ਸ਼ੇਖਪੁਰ...
Advertisement
ਸੀ ਆਈ ਏ ਸਟਾਫ਼ ਨੇ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ ਚਾਰ ਦੇਸੀ ਪਿਸਤੌਲ ਤੇ ਦੋ ਰੌਂਦ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਐੱਸ ਪੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਪੁਲੀਸ ਨੇ ਥਾਣਾ ਤਲਵੰਡੀ ਮਹਿਮਾ ਤੋਂ ਸ਼ੇਖਪੁਰ ਨੂੰ ਜਾਂਦੇ ਰਿੰਕ ਰੋਡ ਤੋਂ ਅਮਨਦੀਪ ਉਰਫ਼ ਅਮਨ ਵਾਸੀ ਪਿੰਡ ਤਾਸ਼ਪੂਰ ਨੂੰ ਕਾਬੂ ਕਰਕੇ ਉਸ ਪਾਸੋਂ ਦੋ ਪਿਸਤੌਲ ਤੇ ਦੋ ਰੌਂਦ ਬਰਾਮਦ ਹੋਏ। ਉਸ ਦੀ ਨਿਸ਼ਾਨਦੇਹੀ ’ਤੇ ਦੋ ਹੋਰ ਦੇਸੀ ਪਿਸਤੌਲ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਅਦਾਲਤ ’ਚ ਪੇਸ਼ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਇਹ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਅਸਲੇ ਲਿਆ ਕੇ ਗਾਹਕਾਂ ਨੂੰ ਵੇਚਦਾ ਹੈ ਜਿਸ ਨੇ ਪੁੱਛਗਿੱਛ ਦੌਰਾਨ ਹੋਰ ਵੀ ਕਾਫ਼ੀ ਅਹਿਮ ਖੁਲਾਸੇ ਕੀਤੇ ਹਨ।
Advertisement
Advertisement
