ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼੍ਰੋਮਣੀ ਕਮੇਟੀ ਦੇ ਹੜ੍ਹ ਪੀੜਤ ਫੰਡ ਵਿੱਚ ਯੋਗਦਾਨ ਪਾਇਆ

4400 ਅਮਰੀਕੀ ਡਾਲਰ ਅਤੇ ਇੱਕ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ
Advertisement

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੜ੍ਹ ਪੀੜਤ ਫੰਡ ਲਈ ਅਮਰੀਕਾ ਨਿਵਾਸੀ ਹਰਕਿਸ਼ਨ ਸਿੰਘ ਭੱਟੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ 4400 ਅਮਰੀਕੀ ਡਾਲਰ ਅਤੇ ਇੱਕ ਲੱਖ ਰੁਪਏ ਸਹਿਯੋਗੀ ਰਾਸ਼ੀ ਦੇ ਰੂਪ ਵਿੱਚ ਹਿੱਸਾ ਪਾਇਆ ਗਿਆ ਹੈ। ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿੱਜ ਹਰਕਿਸ਼ਨ ਸਿੰਘ ਨੇ ਇਹ ਰਾਸ਼ੀ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੂੰ ਸੌਂਪੀ। ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਅਮਰੀਕਾ ਵਿੱਚ ਰਹਿੰਦੇ ਹਰਕਿਸ਼ਨ ਸਿੰਘ ਦੇ ਪਰਿਵਾਰ ਵੱਲੋਂ ਸੰਯੁਕਤ ਰੂਪ ਵਿੱਚ ਇਹ ਸੇਵਾ ਦਿੱਤੀ ਗਈ ਹੈ। ਇਸ ਵਿੱਚ ਉਨ੍ਹਾਂ ਦੀਆਂ ਬੇਟੀਆਂ ਹਰਜੀਤ ਕੌਰ ਭੱਟੀ ਵੱਲੋਂ 1500 ਡਾਲਰ, ਜਸਬੀਰ ਕੌਰ ਭੱਟੀ ਵੱਲੋਂ 200 ਡਾਲਰ, ਕੁਲਜੀਤ ਕੌਰ ਭੱਟੀ ਵੱਲੋਂ 200 ਡਾਲਰ ਅਤੇ ਬੇਟੇ ਗੁਰਜੇਪਾਲ ਸਿੰਘ ਵੱਲੋਂ 1300 ਡਾਲਰ ਭੇਜੇ ਗਏ ਹਨ। ਇਸ ਤੋਂ ਇਲਾਵਾ ਹਰਕਿਸ਼ਨ ਸਿੰਘ ਨੇ ਆਪਣੇ ਵੱਲੋਂ 1200 ਅਮਰੀਕੀ ਡਾਲਰ ਤੇ ਇਕ ਲੱਖ ਰੁਪਏ ਦਿੱਤੇ ਹਨ। ਮੰਨਣ ਨੇ ਭੱਟੀ ਪਰਿਵਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਮਾਨਵਤਾ ਨਾਲ ਔਖੇ ਸਮੇਂ ਖੜ੍ਹਨਾ ਮਨੁੱਖੀ ਕਦਰਾਂ ਕੀਮਤਾਂ ਦੀ ਵੱਡੀ ਮਿਸਾਲ ਹੈ। ਹਰਕਿਸ਼ਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਕੁਦਰਤੀ ਆਫ਼ਤ ਮੌਕੇ ਵੱਡੇ ਪੱਧਰ ‘ਤੇ ਪੀੜਤਾਂ ਦੀ ਸਹਾਇਤਾ ਕਰਦੀ ਹੈ, ਜਿਸਦਾ ਹਰ ਸਿੱਖ ਨੂੰ ਹਿੱਸਾ ਬਣਨਾ ਚਾਹੀਦਾ ਹੈ। ਇਸ ਮੌਕੇ ਹਰਕਿਸ਼ਨ ਸਿੰਘ ਭੱਟੀ ਅਤੇ ਉਨ੍ਹਾਂ ਦੀ ਪਤਨੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।

Advertisement
Advertisement
Show comments