ਕਾਂਗਰਸ ਦੇ ਅਬਜ਼ਰਵਰ ਲਾਲਜੀ ਦੇਸਾਈ ਵੱਲੋਂ ਬਲਾਚੌਰ ਦਾ ਦੌਰਾ
ਕੁੱਲ ਹਿੰਦ ਕਾਂਗਰਸ ਦੇ ਅਬਜ਼ਰਵਰ ਲਾਲਜੀ ਦੇਸਾਈ ਆਪਣੇ ਸਾਥੀਆਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਨਿਰਮਲ ਖੈਰਾ ਸਮੇਤ ਸੰਗਠਨ ਸਿਰਜਣ ਅਭਿਆਨ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬਲਾਚੌਰ ਵਿਖੇ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੰਗਠਨ ਸਿਰਜਣ ਅਭਿਆਨ ਤਹਿਤ ਜ਼ਿਲ੍ਹਾ ਬਲਾਕ ਅਤੇ ਹੇਠਲੇ ਪੱਧਰ ਤੱਕ ਵਰਕਰਾਂ ਦੀ ਰਾਏ ਅਨੁਸਾਰ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਜਾਵੇਗੀ।
ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕਮੇਟੀ ਮੈਂਬਰਾਂ ਨਾਲ ਇੱਕ-ਇੱਕ ਕਰਕੇ ਮੀਟਿੰਗ ਕਰਕੇ ਪਿਛਲੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਤੱਥ ਪ੍ਰਾਪਤ ਕੀਤੇ ਗਏ। ਉਨ੍ਹਾਂ ਦਾ ਦੌਰਾ 30 ਸਤੰਬਰ ਤੱਕ ਚਲੱਗਾ ਜੋ ਕਿ ਨਵਾਂਸ਼ਹਿਰ ਅਤੇ ਬੰਗਾ ਤੋਂ ਹੁੰਦੇ ਹੋਏ ਬਲਾਚੌਰ ਵਿੱਚ ਸਮਾਪਤ ਹੋਵੇਗਾ। ਇਸ ਮੌਕੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ ਬਲਾਚੌਰ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗਪੁਰ, ਸਾਬਕਾ ਵਿਧਾਇਕ ਨਵਾਂਸ਼ਹਿਰ ਅੰਗਦ ਸੈਣੀ, ਸਾਬਕਾ ਵਿਧਾਇਕ ਬੰਗਾ ਤਰਲੋਚਨ ਸਿੰਘ ਸੂੰਢ, ਜ਼ਿਲ੍ਹਾ ਪ੍ਰਧਾਨ ਸੇਵਾ ਦਲ ਰਾਜ ਕੁਮਾਰ, ਐੱਸ ਸੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ, ਬੀ ਸੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ, ਕੁਲਵਰਨ ਸਿੰਘ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਮੋਹਨ ਲਾਲ ਸੰਧੂ, ਰੋਹਿਤ ਚੋਪੜਾ, ਸਰਬਜੀਤ ਸਿੰਘ, ਹਰਜੀਤ ਸਿੰਘ ਜਾਡਲੀ, ਵਿਜੈ ਕੁਮਾਰ, ਰਾਜਿੰਦਰ ਸ਼ਰਮਾ, ਦੇਸਰਾਜ ਕੁਮਾਰ, ਬਲਦੇਵ ਰਾਜ, ਹਰਪਾਲ ਸਿੰਘ, ਵਰਿੰਦਰ ਕੁਮਾਰ, ਦਵਿੰਦਰ ਕੁਮਾਰ, ਬਲਵਿੰਦਰ ਕੁਮਾਰ, ਰਾਜਿੰਦਰ ਸਿੰਘ ਸ਼ਿੰਦੀ, ਰਿੱਕੀ ਬਜਾਜ, ਡਾ. ਸ਼ਾਦੀ ਲਾਲ, ਕਮਲਜੀਤ ਮਹਿਮੀ, ਗਿਆਨ ਚੰਦ ਬੰਗਾ, ਹਰਭਜਨ ਸਿੰਘ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।