ਹਲਕਾ ਬਲਾਚੌਰ ’ਚ ਮਜ਼ਬੂਤ ਹੋ ਰਹੀ ਹੈ ਕਾਂਗਰਸ: ਮੰਗੂਪੁਰ
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਕਿਹਾ ਕਿ ਹਲਕਾ ਬਲਾਚੌਰ ਵਿੱਚ ਕਾਂਗਰਸ ਦੀਆਂ ਜੜ੍ਹਾਂ ਹੋਰ ਵੀ ਮਜ਼ਬੂਤ ਹੋ ਰਹੀਆਂ ਹਨ। ਉਨ੍ਹਾਂ ਪ੍ਰਧਾਨ ਮਹਿਲਾ ਵਿੰਗ ਸ਼ਹਿਰੀ ਪਰਮਜੀਤ ਕੌਰ ਪੰਮੀ, ਯੂਥ ਕਾਂਗਰਸ ਪ੍ਰਧਾਨ ਸ਼ਹਿਰੀ ਹਰਪ੍ਰੀਤ ਸਿੰਘ, ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨਗਰ ਰਾਕੇਸ਼ ਰਾਣੀ, ਮੀਤ ਪ੍ਰਧਾਨ ਮਹਿਲਾ ਵਿੰਗ ਗੀਤਾ ਦੇਵੀ ਨੂੰ ਨਿਯੁਕਤੀ ਪੱਤਰ ਵੰਡੇ।
ਇਸ ਮੌਕੇ ਵੀਰੇ ਦੇਵੀ, ਪਿਆਰਾ ਦੇਵੀ, ਵਿੱਦਿਆ ਦੇਵੀ, ਜਾਨਕੀ ਦੇਵੀ, ਧਨਵੰਤੀ, ਕਮਲਜੀਤ, ਰੇਸ਼ਮਾ, ਪਾਰਵਤੀ, ਬਰਸਾਤ, ਕਮਲਜੀਤ, ਪਿੰਕੀ ਸੁਮਨ, ਗੁਰਪ੍ਰੀਤ, ਬਲਜਿੰਦਰ ਕੌਰ, ਨਿਸ਼ਾ ਰਾਣੀ, ਬਲਵੀਰ ਕੌਰ, ਬਿਮਲਾ ਦੇਵੀ, ਮਮਤਾ ਰਾਣੀ, ਕੁਸ਼ਲਿਆ, ਸੋਨੀਆ, ਪਿੰਕੀ, ਫੂਲਵਤੀ, ਪੰਕਜ, ਪ੍ਰਿੰਸਮ ਬਲਵਿੰਦਰ, ਸਾਜਨ, ਲੱਕੀ, ਜਸਵੀਰ ਸਿੰਘ, ਰੱਜਤ, ਨਿਤਨ, ਪਿੰਦਰ, ਚਰਨਜੀਤ, ਜੱਸ, ਚਰਨਜੀਤ ਚੰਨੀ, ਲਖਵੀਰ, ਸਾਗਰ ਜਨਾਗਲ, ਬਿੱਲੂ, ਵਿੱਕੀ, ਗੌਤਮ ਆਦਿ ਪਰਿਵਾਰ ਕਾਂਗਰਸ ਵਿੱਚ ਸ਼ਾਮਲ ਹੋਏ।
ਅਜੇ ਮੰਗਪੁਰ ਨੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਸਾਥੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਉਨ੍ਹਾਂ ਲਈ ਹਰ ਸਮੇਂ ਹਾਜ਼ਰ ਰਹੇਗੀ।
ਇਸ ਮੌਕੇ ਸਾਬਕਾ ਪ੍ਰਧਾਨ ਨਰਿੰਦਰ ਘਈ, ਦਫ਼ਤਰ ਸਕੱਤਰ ਡੀਸੀਸੀ ਰਾਜਿੰਦਰ ਸਿੰਘ ਸ਼ਿੰਦੀ, ਰਿਟਾਇਰਡ ਡੀਐੱਸਪੀ ਚਮਨ ਲਾਲ ਭੁੰਬਲਾ, ਸੀਨੀਅਰ ਮੀਤ ਪ੍ਰਧਾਨ ਬੀਸੀਸੀ ਮੋਹਿੰਦਰ ਪਾਲ, ਆਤਮਾ ਰਾਮ, ਕੌਂਸਲਰ ਨਰੇਸ਼ ਚੇਚੀ, ਲਾਲ ਬਹਾਦੁਰ ਗਾਂਧੀ, ਕੌਂਸਲਰ ਪਾਨੀ ਕੁਮਾਰ, ਮੀਤ ਪ੍ਰਧਾਨ ਸ਼ਹਿਰੀ ਸੋਮਨਾਥ ਤੱਕਲਾ, ਦਿਨੇਸ਼ ਕੁਮਾਰ, ਪਵਨ ਕੁਮਾਰ ਪੱਪੂ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।