ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਾਪੂ ਫੌਜਾ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

114 ਸਾਲਾਂ ਦੇ ਉਮਰਦਰਾਜ ਐਥਲੀਟ ਬਾਪੂ ਫੌਜਾ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਕਾਰਨ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ। ਇਸ ਮੌਕੇ ਦਸੂਹਾ ਦੇ ਐਥਲੀਟਾਂ, ਕੋਚਾਂ ਅਤੇ ਖਿਡਾਰੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਜ਼ੁਰਗ ਐਥਲੀਟ ਸੋਹਣ ਲਾਲ...
Advertisement
114 ਸਾਲਾਂ ਦੇ ਉਮਰਦਰਾਜ ਐਥਲੀਟ ਬਾਪੂ ਫੌਜਾ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਕਾਰਨ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ। ਇਸ ਮੌਕੇ ਦਸੂਹਾ ਦੇ ਐਥਲੀਟਾਂ, ਕੋਚਾਂ ਅਤੇ ਖਿਡਾਰੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਜ਼ੁਰਗ ਐਥਲੀਟ ਸੋਹਣ ਲਾਲ ਰਾਜਪੂਤ, ਬਾਪੂ ਕਰਤਾਰ ਸਿੰਘ, ਏਸ਼ੀਅਨ ਐਥਲੀਟ ਸੁਰਿੰਦਰ ਕੌਰ ਸਣੇ ਕਈ ਐਥਲੀਟਾਂ ਨੇ ਕਿਹਾ ਕਿ ਬਾਪੂ ਫੌਜਾ ਸਿੰਘ ਨੇ ਸਾਬਤ ਕਰ ਦਿੱਤਾ ਹੈ ਕਿ ਉਮਰ ਸਿਰਫ ਇੱਕ ਅੰਕ ਹੈ, ਜੇ ਮਨੁੱਖ ਦ੍ਰਿੜ ਨਿਸ਼ਚੇ ਨਾਲ ਨਿਰੰਤਰ ਮਿਹਨਤ ਕਰੇ ਤਾਂ ਉਹ ਹਰ ਮੁਕਾਮ ਫਤਹਿ ਕਰ ਸਕਦਾ ਹੈ। ਸਵੇਰੇ ਆਰਮੀ ਗਰਾਊਂਡ ’ਚ ਸੈਰ ਕਰ ਰਹੇ ਭਾਜਪਾ ਆਗੂ ਰਿੰਪਾ ਸ਼ਰਮਾ, ਕਿਸਾਨ ਆਗੂ ਹਿੰਮਤ ਸਿੰਘ ਦਿਉਲ, ਆਸ਼ੂ ਅਤੇ ਛੁੱਟਰੀ (ਯੂ.ਐਸ.ਏ) ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ। ਸਥਾਨਕ ਐਥਲੀਟਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਯਾਦ ਵਿੱਚ ਕਿਸੇ ਖੇਡ ਈਵੈਂਟ ਜਾਂ ਮੈਮੋਰੀਅਲ ਦੀ ਸਥਾਪਨਾ ਕੀਤਾ ਜਾਵੇ।

 

Advertisement

Advertisement