‘ਜ਼ਿੰਦਗੀ ਦੇ ਰੰਗ’ ਪੁਸਤਕ ਰਿਲੀਜ਼
ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਸਮਾਗਮ ਵਿਚ ਸੁਖਬੀਰ ਸਿੰਘ ਖੁਰਮਣੀਆਂ ਦੀ ਪਲੇਠੀ ਪੁਸਤਕ ‘ਜ਼ਿੰਦਗੀ ਦੇ ਰੰਗ’ ਵਿਅੰਗਮਈ ਕਹਾਣੀਆਂ ਪ੍ਰਿੰ. ਡਾ. ਇੰਦਰਜੀਤ ਸਿੰਘ ਗੋਗੋਆਣੀ ਵੱਲੋਂ ਲੋਕ ਅਰਪਿਤ ਕੀਤੀ ਗਈ। ਪੁਸਤਕ ਲੋਕ ਅਰਪਿਤ ਕਰਨ ਤੋਂ ਪਹਿਲਾਂ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸੰਸਥਾ ਤੋਂ ਸੇਵਾਮੁਕਤ ਹੋਏ ਅਧਿਆਪਕਾਂ, ਸਾਹਿਤ ਪ੍ਰੇਮੀਆਂ ਅਤੇ ਸਕੂਲ ਸਟਾਫ਼ ਨੂੰ ਜੀ ਆਇਆਂ ਕਿਹਾ। ਸ੍ਰੀ ਰਮੇਸ਼ ਭਨੋਟ ਨੇ ਕਿਹਾ ਕਿ ਸੁਖਬੀਰ ਸਿੰਘ ਖੁਰਮਣੀਆਂ ਨੇ ਡਾ. ਗੋਗੋਆਣੀ ਦੀ ਰਹਿਨੁਮਾਈ ਹੇਠ ਇਸ ਪੁਸਤਕ ਨੂੰ ਕਲਮਬੱਧ ਕੀਤਾ ਹੈ। ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਬਹੁਤ ਲੰਮਾ ਸਮਾਂ ਇਸ ਸਕੂਲ ਵਿੱਚ ਪੜ੍ਹਾਇਆ ਹੈ। ਕੁਲਦੀਪ ਸਿੰਘ, ਰਾਜਬਿੰਦਰ ਸਿੰਘ ਸੰਧੂ,ਰਣਕੀਰਤ ਸਿੰਘ ਸੰਧੂ, ਸ਼ਰਨਜੀਤ ਸਿੰਘ ਭੰਗੂ, ਕੁਲਵੰਤ ਸਿੰਘ ਗਿੱਲ, ਪ੍ਰਿਤਪਾਲ ਸਿੰਘ ਅਤੇ ਮਰਕਸ ਪਾਲ ਨੇ ਬੋਲਦਿਆਂ ਕਿਹਾ ਕਿ ਲੇਖਕ ਨੇ ਸਮਾਜ ਵਿੱਚ ਹੀ ਵਾਪਰ ਰਹੀਆਂ ਵੱਖ-ਵੱਖ ਘਟਨਾਵਾਂ ਨੂੰ ਆਪਣੇ ਨਜ਼ਰੀਏ ਨਾਲ ਉਨ੍ਹਾਂ ਨੂੰ ਸਾਹਿਤ ਦੇ ਰੂਪ ਵਿੱਚ ਕਲਮਬੱਧ ਕਰਨਾ ਹੁੰਦਾ ਹੈ ਤੇ ਸੁਖਬੀਰ ਸਿੰਘ ਖੁਰਮਣੀਆਂ ਇਸ ਕਾਰਜ ਵਿੱਚ ਸਫ਼ਲ ਹੋਇਆ ਹੈ। ਸਟੇਜ ਦੀ ਜ਼ਿੰਮੇਵਾਰੀ ਸਕੂਲ ਦੇ ਖੇਡ ਮੁਖੀ ਰਣਕੀਰਤ ਸਿੰਘ ਸੰਧੂ ਵੱਲੋਂ ਬਾਖੂਬੀ ਨਿਭਾਈ ਗਈ। ਸੁਖਬੀਰ ਸਿੰਘ ਖੁਰਮਣੀਆਂ ਧੰਨਵਾਦ ਕੀਤਾ।