ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ਲੀਡਰਸ਼ਿਪ ਨੂੰ ਖੁਸ਼ ਕਰਨ ’ਚ ਰੁੱਝੇ ਮੁੱਖ ਮੰਤਰੀ: ਸਾਬੀ

ਪੱਤਰ ਪ੍ਰੇਰਕ, ਮੁਕੇਰੀਆਂ, 25 ਸਤੰਬਰ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਦੋਸ਼ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਲੋਕਾਂ ਪੱਖੀ ਫ਼ੈਸਲੇ ਲੈਣ ਦੀ ਥਾਂ ਦਿੱਲੀ ਤੋਂ ਭੇਜੇ ਫ਼ੈਸਲਿਆਂ ਨੂੰ ਹੀ ਲਾਗੂ ਕਰ ਰਹੇ...
ਮੀਟਿੰਗ ਦੌਰਾਨ ਸਰਬਜੋਤ ਸਿੰਘ ਸਾਬੀ ਪਾਰਟੀ ਆਗੂਆਂ ਤੇ ਵਰਕਰਾਂ ਨਾਲ। -ਫੋਟੋ: ਜਗਜੀਤ
Advertisement

ਪੱਤਰ ਪ੍ਰੇਰਕ,

ਮੁਕੇਰੀਆਂ, 25 ਸਤੰਬਰ

Advertisement

ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਦੋਸ਼ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਲੋਕਾਂ ਪੱਖੀ ਫ਼ੈਸਲੇ ਲੈਣ ਦੀ ਥਾਂ ਦਿੱਲੀ ਤੋਂ ਭੇਜੇ ਫ਼ੈਸਲਿਆਂ ਨੂੰ ਹੀ ਲਾਗੂ ਕਰ ਰਹੇ ਹਨ। ਉਹ ਹਲਕੇ ਦੇ ਪਿੰਡ ਅਰਥੇਵਾਲ ਵਿੱਚ ਲਾਮਬੰਦੀ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ।

ਸਰਬਜੋਤ ਸਾਬੀ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੀ ਗਈ ਸਰਕਾਰ ਦਾ ਕੰਮ ਲੋਕ ਸੇਵਾ ਕਰਨਾ ਹੁੰਦਾ ਹੈ ਪਰ ਭਗਵੰਤ ਮਾਨ ਦਿੱਲੀ ਦੀ ਲੀਡਰਸ਼ਿਪ ਨੂੰ ਖੁਸ਼ ਰੱਖਣ ਨੂੰ ਹੀ ਆਪਣਾ ਮੁੱਢਲਾ ਕੰਮ ਮੰਨ ਕੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਅੰਦਰ ਸੂਬੇ ਭਰ ਵਿੱਚ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਹੈ, ਪਰ ਬਿਨ੍ਹਾਂ ਗਿਰਦਾਵਰੀਆਂ 20 ਹਜ਼ਾਰ ਰੁਪਏ ਪ੍ਰਤੀ ਏਕੜ ਤੁਰੰਤ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਦਾਅਵਾ ਕਰਨ ਵਾਲੇ ‘ਆਪ’ ਆਗੂ ਹਾਲੇ ਤੱਕ ਹਲਕੇ ਅੰਦਰ ਵਿਸ਼ੇਸ਼ ਗਿਰਦਾਵਰੀਆਂ ਵੀ ਸ਼ੁਰੂ ਨਹੀਂ ਕਰਵਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦੀ 27 ਸਤੰਬਰ ਦੀ ਮੁਕੇਰੀਆਂ ਵਿੱਚ ਕਰਵਾਈ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੀ ਸ਼ਿਰਕਤ ਕਰਨਗੇ। ਇਸ ਮੌਕੇ ਜਗਤਾਰ ਸਿੰਘ ਪੋਤਾ, ਲਖਵਿੰਦਰ ਸਿੰਘ ਟਿੰਮੀ, ਗੁਰਦੀਪ ਸਿੰਘ ਗੇਰਾ, ਨਰਿੰਦਰ ਸਿੰਘ ਸੋਨੀ, ਸਤਜੀਤ ਸਿੰਘ ਅਰਥੇਵਾਲ, ਕੇਵਲ ਸਿੰਘ ਧਾਮੀਆ, ਪਰਮਜੀਤ ਸਿੰਘ ਦੇਵਲ, ਮੋਹਨ ਸਿੰਘ ਸਹਾਲੀਆ, ਕਸ਼ਮੀਰ ਸਿੰਘ ਢੇਸੀਆ, ਲਖਵੀਰ ਸਿੰਘ ਬਲੋਚਕ ਆਦਿ ਵੀ ਹਾਜ਼ਰ ਸਨ।

Advertisement