ਛੱਠ ਪੂਜਾ: ਵੱਡੀ ਗਿਣਤੀ ’ਚ ਪਰਵਾਸੀਆਂ ਨੇ ਵਰਤ ਰੱਖਿਆ
ਛੱਠ ਪੂਜਾ ਦਾ ਪਵਿੱਤਰ ਤਿਉਹਾਰ ਅੱਜ ਇੱਥੇ ਅਰਬਨ ਅਸਟੇਟ ਵਿੱਚ ਸ਼ੁਰੂ ਹੋ ਗਿਆ ਹੈ। ਅੱਜ ਛੱਟੀ ਮਾਤਾ ਦੇ ਵਰਤ ਸਬੰਧੀ ਕਾਫ਼ੀ ਰੌਣਕਾਂ ਲੱਗੀਆਂ ਹੋਈਆਂ ਸਨ। ਯੂ.ਪੀ, ਬਿਹਾਰ ਤੋਂ ਆਏ ਪਰਵਾਸੀ ਅੱਜ ਸ਼ਾਮ ਨਹਿਰ ’ਤੇ ਪੁੱਜੇ। ਇਸ ਮੌਕੇ ਵੱਖ ਵੱਖ ਥਾਵਾਂ...
Advertisement
ਛੱਠ ਪੂਜਾ ਦਾ ਪਵਿੱਤਰ ਤਿਉਹਾਰ ਅੱਜ ਇੱਥੇ ਅਰਬਨ ਅਸਟੇਟ ਵਿੱਚ ਸ਼ੁਰੂ ਹੋ ਗਿਆ ਹੈ। ਅੱਜ ਛੱਟੀ ਮਾਤਾ ਦੇ ਵਰਤ ਸਬੰਧੀ ਕਾਫ਼ੀ ਰੌਣਕਾਂ ਲੱਗੀਆਂ ਹੋਈਆਂ ਸਨ। ਯੂ.ਪੀ, ਬਿਹਾਰ ਤੋਂ ਆਏ ਪਰਵਾਸੀ ਅੱਜ ਸ਼ਾਮ ਨਹਿਰ ’ਤੇ ਪੁੱਜੇ। ਇਸ ਮੌਕੇ ਵੱਖ ਵੱਖ ਥਾਵਾਂ ’ਤੇ ਪੰਡਾਲ ਲਗਾਏ ਗਏ। ਇਸ ਮੌਕੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਨਰੇਸ਼ ਭਾਰਦਵਾਜ, ਮੁਨੀਸ਼ ਪ੍ਰਭਾਕਰ, ਸਾਬਕਾ ਮੰਤਰੀ ਜੋਗਿੰਦਰ ਮਾਨ ਸਮੇਤ ਕਈ ਆਗੂ ਸ਼ਾਮਿਲ ਹੋਏ ਅਤੇ ਉਨ੍ਹਾਂ ਇਸ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਆਗੂਆਂ ਸੰਬੋਧਨ ਕਰਦਿਆਂ ਕਿਹਾ ਕਿ ਅੰਨ-ਜਲ ਖਾਧੇ-ਪੀਤੇ ਕਰੀਬ ਤਿੰਨ ਦਿਨ ਤੱਕ ਚੱਲਣ ਵਾਲਾ ਇਹ ਵਰਤ ਤਪੱਸਿਆ ਤੇ ਗੂੜ੍ਹੀ ਸ਼ਰਧਾ ਦੀ ਮਿਸਾਲ ਹੈ। ਛੱਠ ਦੇ ਮੱਦੇਨਜ਼ਰ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਅਤੇ ਵੱਡੀ ਗਿਣਤੀ ’ਚ ਪੁਲੀਸ ਫ਼ੋਰਸ ਤਾਇਨਾਤ ਕੀਤੀ ਹੋਈ ਸੀ।
Advertisement
Advertisement
