ਗੜ੍ਹਦੀਵਾਲਾ ਦੀਆਂ ਪੰਚਾਇਤਾਂ ਨੂੰ 4.36 ਕਰੋੜ ਦੇ ਚੈੱਕ ਵੰਡੇ
ਹਲਕਾ ਉੜਮੁੜ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਗੜ੍ਹਦੀਵਾਲਾ ਖੇਤਰ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 4.36 ਕਰੋੜ ਦੇ ਚੈੱਕ ਵੰਡੇ।
ਉਨ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰੇਕ ਪਿੰਡ ਤੇ ਕਸਬੇ ਵਿਚ ਵਿਕਾਸ ਕਰਵਾਉਣ ਲਈ ਵਚਨਬੱਧ ਹੈ।
ਕਸਬਾ ਗੜ੍ਹਦੀਵਾਲਾ ਦੇ ਵੱਖ-ਵੱਖ ਪਿੰਡਾਂ ਵਿਚ ਵਿਕਾਸ ਕਾਰਜਾਂ ਲਈ 4.36 ਕਰੋੜ ਰੁਪਏ ਦੀ ਰਾਸ਼ੀ ਅਤੇ 29 ਲਾਭਪਾਤਰੀਆਂ ਨੂੰ ਕੱਚੇ ਮਕਾਨਾਂ ਦੇ ਫੰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਦੌਰਾਨ ਕੁਆਲਿਟੀ ਦੇ ਪੱਖ ਤੋਂ ਕੋਈ ਸਮਝੌਤਾ ਨਾ ਕੀਤਾ ਜਾਵੇ।
ਇਸ ਮੌਕੇ ਏ ਪੀ ਓ ਊਸ਼ਾ, ਸੈਕਟਰੀ ਗੁਰਜੀਤ ਸਿੰਘ, ਸੈਕਟਰੀ ਸੁਰਿੰਦਰ ਸਿੰਘ, ਸੈਕਟਰੀ ਗੁਰਪ੍ਰੀਤ ਸਿੰਘ, ਸੈਕਟਰੀ ਗੁਰਦੀਪ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਟਾਂਡਾ ਚੌਧਰੀ ਰਾਜਵਿੰਦਰ ਸਿੰਘ ਰਾਜਾ, ਹਲਕਾ ਸੰਗਠਨ ਇੰਚਾਰਜ ਕੇਸ਼ਵ ਸਿੰਘ ਸੈਣੀ, ਬਲਾਕ ਇੰਚਾਰਜ ਅੰਕੁਸ਼ ਪੰਡਿਤ, ਨੰਬਰਦਾਰ ਮਾਸਟਰ ਰਛਪਾਲ ਸਿੰਘ, ਹਲਕਾ ਇੰਚਾਰਜ ਐੱਸ ਸੀ ਵਿੰਗ ਕੁਲਦੀਪ ਕੁਮਾਰ ਮਿੰਟੂ, ਬਲਾਕ ਪ੍ਰਧਾਨ ਕੈਪਟਨ ਤਰਸੇਮ ਸਿੰਘ, ਬਲਾਕ ਪ੍ਰਧਾਨ ਨਰਿੰਦਰ ਸਿੰਘ ਸੇਖਾ, ਬਲਾਕ ਪ੍ਰਧਾਨ ਰੂਪ ਲਾਲ, ਬਲਾਕ ਪ੍ਰਧਾਨ ਹਰਜੀਤ ਸਿੰਘ, ਬਲਾਕ ਪ੍ਰਧਾਨ ਲਖਵੀਰ ਸਿੰਘ ਬਡਿਆਲ, ਸਰਪੰਚ ਮਨਦੀਪ ਕੁਮਾਰ, ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਸਤਨਾਮ ਸਿੰਘ, ਸਰਪੰਚ ਜਸਪਾਲ ਸਿੰਘ, ਕੈਪਟਨ ਗੁਰਵਿੰਦਰ ਸਿੰਘ, ਸੰਦੀਪ ਸੰਜੇ, ਕਰਨ ਸਿੰਘ, ਸੁਖਵਿੰਦਰ ਸਿੰਘ, ਨੰਬਰਦਾਰ ਮਨਿੰਦਰਪਾਲ ਸਿੰਘ, ਸੁਖਵੀਰ ਸਿੰਘ ਬਡਿਆਲ, ਅਵਤਾਰ ਸਿੰਘ, ਮੁਨੀਸ਼ ਕੁਮਾਰ, ਸਰੂਪ ਲਾਲ ਮਨਹੋਤਾ, ਕਮਲਜੀਤ ਸਿੰਘ ਮਨੀ ਅਤੇ ਭਵਨਦੀਪ ਸਿੰਘ ਹਾਜ਼ਰ ਸਨ।
