ਪੰਚਾਇਤਾਂ ਤੇ ਸਮਾਜਿਕ ਸੰਸਥਾਵਾਂ ਨੂੰ ਚੈੱਕ ਵੰਡੇ
ਇੱਥੋਂ ਦੇ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਪਿੰਡ ਹਰਦੋਥਲਾ ਨੂੰ 4 ਲੱਖ ਰੁਪਏ, ਬੇਰਛਾ ਨੂੰ 1.5 ਲੱਖ, ਬੰਗਾਲੀਪੁਰ ਨੂੰ 2 ਲੱਖ ਰੁਪਏ, ਫਤਿਹਗੜ ਨੂੰ 2 ਲੱਖ, ਸ਼ਰੀਹਪੁਰ ਨੂੰ 5 ਲੱਖ, ਚੰਡੀਦਾਸ ਨੂੰ 2 ਲੱਖ ਅਤੇ ਗੋਰਸੀਆ ਦੀ ਪੰਚਾਇਤ ਨੂੰ 2 ਲੱਖ ਰੁਪਏ ਦੇ ਚੈੱਕ ਭੇਟ ਕੀਤੇ। ਘੁੰਮਣ ਨੇ ਕਿਹਾ ਕਿ ਪਿੰਡਾਂ ਵਿੱਚ ਸੜਕਾਂ, ਪਾਣੀ ਸਪਲਾਈ, ਡਰੇਨੇਜ ਤੇ ਸਫਾਈ ਪ੍ਰਬੰਧ ਵਰਗੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਗ੍ਰਾਂਟਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਗੁਰੂ ਰਵੀਦਾਸ ਸਭਾ ਦੁਲਮੀਵਾਲ ਨੂੰ ਇਕ ਲੱਖ ਰੁਪਏ, ਬ੍ਰਾਹਮਣ ਸਭਾ ਨੂੰ 2 ਲੱਖ, ਗੁਰੂ ਰਵੀਦਾਸ ਸੁਸਾਇਟੀ ਕਸਬਾ ਮੁਹੱਲਾ ਨੂੰ 1 ਲੱਖ, ਭਗਵਾਨ ਵਾਲਮੀਕਿ ਵੈੱਲਫੇਅਰ ਕਲੱਬ ਨੂੰ 1 ਲੱਖ ਅਤੇ ਗੁਰੂ ਰਵੀਦਾਸ ਸਭਾ ਛੋਟਾ ਟੇਰਕਿਆਣਾ ਨੂੰ 1 ਲੱਖ ਰੁਪਏ ਦੇ ਚੈੱਕ ਸਮਾਜਿਕ ਤੇ ਧਾਰਮਿਕ ਕਾਰਜਾਂ ਲਈ ਸੌਂਪੇ। ਉਨ੍ਹਾਂ ਕਿਹਾ ਕਿ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਲੋਕਾਂ ਨੂੰ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਪਿੰਡਾਂ ਦੇ ਸਰਪੰਚਾਂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਦਾ ਧੰਨਵਾਦ ਕੀਤਾ।
